ਪੰਜਾਬ

punjab

By

Published : Dec 28, 2019, 8:48 AM IST

ETV Bharat / state

ਰੈਣ ਬਸੇਰਿਆਂ 'ਤੇ ਟੰਗੇ ਮਿਲੇ ਜਿੰਦਰੇ, ਠੰਡ 'ਚ ਸੌਂਣ ਲਈ ਮਜਬੂਰ ਬੇਸਹਾਰਾ ਲੋਕ

ਇੱਕ ਪਾਸੇ ਲੋਕ ਕੜਾਕੇ ਦੀ ਠੰਡ ਕਾਰਨ ਘਰਾਂ ਦੇ ਅੰਦਰ ਰਹਿਣਾ ਚਾਹੁੰਦੇ ਹਨ, ਉਥੇ ਹੀ ਦੂਜੇ ਪਾਸੇ ਫਗਵਾੜਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਥਾਵਾਂ 'ਤੇ ਕੁਝ ਲੋਕ ਠੰਡ 'ਚ ਸੌਂਣ ਲਈ ਮਜਬੂਰ ਹਨ ਕਿਉਂਕਿ ਫਗਵਾੜਾ ਦੇ ਨਗਰ ਨਿਗਮ ਵੱਲੋਂ ਬਣਾਏ ਗਏ ਰੈਣ-ਬਸੇਰਿਆਂ 'ਚ ਤਾਲੇ ਲੱਗੇ ਹੋਏ ਮਿਲੇ ਤੇ ਇਥੇ ਕਿਸੇ ਵੀ ਸ਼ਰਨਾਰਥੀ ਨੂੰ ਸਹਾਰਾ ਨਹੀਂ ਮਿਲ ਰਿਹਾ ਹੈ।

ਰੈਣ ਬਸੇਰਿਆਂ 'ਤੇ ਲਟਕੇ ਮਿਲੇ ਤਾਲੇ
ਰੈਣ ਬਸੇਰਿਆਂ 'ਤੇ ਲਟਕੇ ਮਿਲੇ ਤਾਲੇ

ਫਗਵਾੜਾ : ਨਗਰ ਨਿਗਮ ਵੱਲੋਂ ਸ਼ਹਿਰ ਤੋਂ ਚਾਰ ਕਿੱਲੋਮੀਟਰ ਦੂਰ ਹਦੀਆਬਾਦ 'ਚ ਰੈਣ-ਬਸੇਰਾ ਬਣਾਇਆ ਗਿਆ ਹੈ। ਬੇਸਹਾਰਾ ਲੋਕਾਂ ਨੂੰ ਰਾਤ ਦੇ ਸਮੇਂ ਆਸਰਾ ਦੇਣ ਲਈ ਬਣਾਏ ਗਏ ਇਸ ਰੈਣ-ਬਸਰੇ 'ਚ ਕਿਸੇ ਵੀ ਸ਼ਰਨਾਰਥੀ ਨੂੰ ਸਹਾਰਾ ਨਹੀਂ ਮਿਲ ਰਿਹਾ।

ਠੰਡ ਵੱਧ ਜਾਣ ਕਾਰਨ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਆਦਿ 'ਤੇ ਇੰਤਜ਼ਾਰ ਕਰਨ ਵਾਲੇ ਮੁਸਾਫ਼ਰ ਜਾਂ ਬੇਸਹਾਰਾ ਲੋਕ ਰੈਣ -ਬਸੇਰੇ 'ਚ ਰਹਿ ਸਕਦੇ ਹਨ। ਈਟੀਵੀ ਭਾਰਤ ਦੀ ਟੀਮ ਨੇ ਜਦ ਇਸ ਦੀ ਜਾਂਚ ਕੀਤੀ ਕਿ ਤਾਂ ਸ਼ਹਿਰ ਹਦੀਆਬਾਦ 'ਚ ਬਣੇ ਰੈਣ ਬਸੇਰੇ ਦੇ ਬਾਹਰ ਤਾਲਾ ਲੱਗਾ ਹੋਇਆ ਮਿਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਰੈਣ-ਬਸੇਰਾ ਹਮੇਸ਼ਾ ਹੀ ਬੰਦ ਪਿਆ ਹੁੰਦਾ ਹੈ। ਮੁਸਾਫ਼ਰ ਅਤੇ ਬੇਸਹਾਰਾ ਲੋਕ ਇਸ ਕੜਾਕੇ ਦੀ ਠੰਡ 'ਚ ਬਾਹਰ ਸੌਂਣ ਲਈ ਮਜਬੂਰ ਹਨ।

ਰੈਣ ਬਸੇਰਿਆਂ 'ਤੇ ਲਟਕੇ ਮਿਲੇ ਤਾਲੇ

ਹੋਰ ਪੜ੍ਹੋ : NDP ਆਗੂ ਜਗਮੀਤ ਸਿੰਘ ਨੇ ਨਾਗਰਿਕਤਾ ਕਾਨੂੰਨ ਨੂੰ ਦੱਸਿਆ ਪੱਖਪਾਤੀ

ਇਸ ਬਾਰੇ ਜਦ ਸ਼ਹਿਰ ਦੇ ਸਹਾਇਕ ਕਮਿਸ਼ਨਰ ਦੀਪ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰੈਣ-ਬਸੇਰਾ ਲੋਕਾਂ ਦੀ ਮਦਦ ਲਈ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਅਤੇ ਹੋਰਨਾਂ ਥਾਵਾਂ 'ਤੇ ਵੀ ਠੰਡ ਦੇ ਮੌਸਮ 'ਚ ਟੈਂਮਪਰੇਰੀ ਰੈਣ ਬਸੇਰੇ ਤਿਆਰ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਨ੍ਹਾਂ ਹਦੀਆਬਾਦ ਦੇ ਰੈਣ ਬਸੇਰੇ ਦੇ ਬੰਦ ਹੋਣ ਦੀ ਜਾਂਚ ਕਰਵਾਉਣ ਅਤੇ ਉਸ ਨੂੰ ਲੋਕਾਂ ਲਈ ਖੋਲ੍ਹਣ ਦਾ ਭਰੋਸਾ ਦਿੱਤਾ।

ABOUT THE AUTHOR

...view details