ਪੰਜਾਬ

punjab

ETV Bharat / state

ਕਰਫਿਊ ਦੌਰਾਨ ਬੇਸਾਹਿਰਆਂ ਦਾ ਸਹਾਰਾ ਬਣਿਆ ਗੁਰੂ ਘਰ - ਕਪੂਰਥਲਾ ਦੀ ਖ਼ਬਰ

ਪੰਜਾਬ ਵਿੱਚ ਕਰਫਿਊ ਦੌਰਾਨ ਕੁਝ ਬੇਘਰ ਲੋਕਾਂ ਦਾ ਸਹਾਰਾ ਗੁਰੂ ਘਰ ਬਣਿਆ ਹੋਇਆ ਹੈ। ਦੱਸ ਦਈਏ, ਸੁਲਤਾਨਪੁਰ ਲੋਧੀ ਵਿੱਚ ਸਥਿਤ ਗੁਰਦੁਆਰਾ ਬੇਰ ਸਾਹਿਬ ਵਿੱਚ ਬੇਘਰ ਲੋਕਾਂ ਨੂੰ ਸ਼ਰਣ ਦਿੱਤੀ ਗਈ ਤੇ ਨਾਲ ਹੀ ਉਨ੍ਹਾਂ ਦੇ ਰਹਿਣ ਲਈ ਪ੍ਰਬੰਧ ਕੀਤਾ ਗਿਆ ਹੈ।

ਗੁਰਦੁਆਰਾ ਸ੍ਰੀ ਬੇਰ ਸਾਹਿਬ
ਗੁਰਦੁਆਰਾ ਸ੍ਰੀ ਬੇਰ ਸਾਹਿਬ

By

Published : Mar 26, 2020, 11:31 PM IST

ਕਪੂਰਥਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਕਰਫਿਊ ਦੌਰਾਨ ਕਰੀਬ 40 ਬੇਘਰ ਲੋਕ ਜਾ ਜਿਹੜੇ ਰਸਤੇ ਵਿੱਚ ਹੀ ਫਸ ਗਏ ਉਨ੍ਹਾਂ ਨੇ ਸ਼ਰਣ ਲਈ ਹੋਈ ਹੈ।

ਵੀਡੀਓ

ਇਸ ਬਾਰੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਦੀ ਗਿਣਤੀ ਵਿੱਚ ਕਾਫ਼ੀ ਘਾਟ ਆਈ ਹੈ। ਉੱਥੇ ਹੀ ਜਿਹੜੇ ਗੁਰੂ ਘਰ ਦੇ ਸੇਵਾਦਾਰ ਹਨ, ਉਹ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਦਾ ਕੋਈ ਠਿਕਾਣਾ ਨਹੀਂ ਹੈ, ਉਨ੍ਹਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਤੇ ਨਾਲ ਹੀ ਸੈਨੀਟਾਈਜ਼ਰ ਦੀ ਵੀ ਵਿਵਸਥਾ ਕੀਤੀ ਗਈ ਹੈ।

ਤੁਹਾਨੂੰ ਦੱਸ ਦਈਏ, ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ ਜਿਸ ਦੇ ਚਲਦਿਆਂ ਕਈ ਲੋਕ ਫਸੇ ਹੋਏ ਹਨ। ਇਸ ਦੇ ਨਾਲ ਹੀ ਜਿਹੜੇ ਲੋਕ ਬੇਘਰ ਹਨ ਉਨ੍ਹਾਂ ਦੇ ਰਹਿਣ ਲਈ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 33 ਹੋ ਚੁੱਕੀ ਹੈ ਤੇ ਮਾਮਲੇ ਹੋਰ ਨਾ ਵਧਣ ਜਿਸ ਕਰਕੇ ਸਰਕਾਰ ਕਈ ਅਹਿਮ ਫੈਸਲੇ ਲੈ ਰਹੀ ਹੈ।

ABOUT THE AUTHOR

...view details