ਕਪੂਰਥਲਾ: ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਇਹ ਆਯੋਜਨ ਫਗਵਾੜਾ ਦੇ ਇੱਕ ਨਿੱਜੀ ਹੋਟਲ ਵਿੱਚ ਕੀਤਾ ਗਿਆ। ਇਸ ਮੌਕੇ ਮਿਸਟਰ ਆਸਟ੍ਰੇਲੀਆ ਅਤੇ ਮਿਸਟਰ ਇੰਗਲੈਂਡ ਬਾਡੀ ਬਿਲਡਿੰਗ ਦੇ ਵਿਜੇਤਾ ਦੇਸ਼ ਦੀਪਕ ਸ਼ਰਮਾ ਦਾ ਭਾਰੀ ਜੋਸ਼ ਨਾਲ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੇ ।
ਆਸਟ੍ਰੇਲੀਆ ਅਤੇ ਲੰਦਨ ਬਾਡੀ ਬਿਲਡਿੰਗ ਵਿੱਚ ਜੇਤੂ ਦੇਸ਼ ਦੀਪਕ ਸ਼ਰਮਾ ਦਾ ਫਗਵਾੜਾ 'ਚ ਸਵਾਗਤ
ਕਪੂਰਥਲਾ ਵਿਖੇ ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਫਗਵਾੜਾ ਦੇ ਜੰਮਪਲ ਦੇਸ਼ ਦੀਪਕ ਸ਼ਰਮਾ ਦਾ ਭਾਰੀ ਜੋਸ਼ ਨਾਲ ਸਵਾਗਤ ਕੀਤਾ ਗਿਆ। ਦੇਸ਼ ਦੀਪਕ ਸ਼ਰਮਾ ਨੇ ਆਸਟ੍ਰੇਲੀਆ ਅਤੇ ਲੰਦਨ ਬਾਡੀ ਬਿਲਡਿੰਗ ਦੇ ਖਿਤਾਬ ਜਿੱਤੇ ਹਨ।
ਸੋਮ ਪ੍ਰਕਾਸ਼ ਕੈਂਥ ਨੇ ਦੇਸ਼ ਦੀਪਕ ਨੂੰ ਸਮਰਿਤੀ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਇਸ ਮੌਕੇ ਮੰਚ 'ਤੇ ਬੋਲਦੇ ਹੋਏ ਕਿਹਾ ਕਿ ਅੱਜ ਦੇਸ਼ ਦੀ ਯੁਵਾ ਪੀੜ੍ਹੀ ਨੂੰ ਦੇਸ਼ ਦੀਪਕ ਤੋਂ ਇਹ ਸਿੱਖ ਲੈਣੀ ਚਾਹੀਦੀ ਹੈ ਕਿ ਬੁਰੇ ਕੰਮਾਂ ਨੂੰ ਛੱਡ ਕੇ ਖੇਡਾਂ ਅਤੇ ਬਾਡੀ ਬਿਲਡਿੰਗ ਦਾ ਸਹਾਰਾ ਲੈ ਕੇ ਆਪਣੇ ਭਵਿੱਖ ਨੂੰ ਬਣਾਉਣਾ ਚਾਹੀਦਾ ਹੈ ਜਿਸ ਨਾਲ ਦੇਸ਼ ਅਤੇ ਮਾਂ-ਬਾਪ ਦਾ ਨਾਂਅ ਰੋਸ਼ਨ ਹੋਵੇ।
ਇਸ ਮੌਕੇ ਦੇਸ਼ ਦੀਪਕ ਸ਼ਰਮਾ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਮਾੜੇ ਸਮੇਂ ਦੌਰਾਨ ਨਸ਼ਿਆਂ ਵਿੱਚ ਚੂਰ ਹੋਣ ਦੀ ਥਾਂ ਜਵਾਨੀ ਦਾ ਜੋਸ਼ ਜਿੰਮ ਵਿੱਚ ਦਿਖਾਉਣਾ ਚਾਹੀਦਾ ਹੈ