ਸੁਲਤਾਨਪੁਰ ਲੋਧੀ: ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਦੀ ਮੀਟਿੰਗ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਤੇ ਐਡੀਸ਼ਨਲ ਮੈਨੇਜਰ ਭਾਈ ਸਰਬਜੀਤ ਸਿੰਘ ਧੂੰਦਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੁੱਜੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੈਨੇਡਾ ਦੇ ਸਰੇ ਤੋਂ ਆ ਰਹੀ ਮੋਟਰਸਾਈਕਲ ਯਾਤਰਾ ਦੇ ਸੁਲਤਾਨਪੁਰ ਲੋਧੀ ਪੁੱਜਣ 'ਤੇ ਕੀਤੇ ਜਾਣ ਵਾਲੇ ਸ਼ਾਹੀ ਸਵਾਗਤ ਦੀਆਂ ਤਿਆਰੀਆਂ ਸਬੰਧੀ ਸੁਝਾਅ ਦਿੱਤੇ। ਮੀਟਿੰਗ ਉਪਰੰਤ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਨੇ ਦੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਸਰੇ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਰਵਾਨਾ ਹੋਈ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਦੀ ਮੋਟਰਸਾਈਕਲ ਯਾਤਰਾ 12 ਮਈ ਦੀ ਦੁਪਹਿਰ ਨੂੰ ਇੱਥੇ ਪੁੱਜ ਰਹੀ ਹੈ।
12 ਮਈ ਨੂੰ ਕੈਨੇਡਾ ਤੋਂ ਬੇਰ ਸਾਹਿਬ ਪੁੱਜੇਗੀ ਮੋਟਰਸਾਈਕਲ ਯਾਤਰਾ - punjab
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 12 ਮਈ ਨੂੰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਪਹੁੰਚੇਗੀ। ਕੈਨੇਡਾ ਤੋਂ ਆਰੰਭ ਹੋਈ ਇਹ ਮੋਟਰਸਾਈਕਲ ਯਾਤਰਾ ਸੁਲਤਾਨਪੁਰ ਲੋਧੀ ਪੁੱਜ ਕੇ ਸਮਾਪਤ ਹੋਵੇਗੀ।
ਮੀਟਿੰਗ ਦੌਰਾਨ ਧਾਰਮਿਕ ਸਭਾ ਸੁਸਾਇਟੀਆਂ ਦੇ ਮੈਂਬਰ
ਉਨ੍ਹਾਂ ਦੱਸਿਆ ਕਿ 11 ਮਈ ਨੂੰ ਇਹ ਯਾਤਰਾ ਸ੍ਰੀ ਖਡੂਰ ਸਾਹਿਬ ਪੁੱਜੇਗੀ, ਜਿੱਥੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ 12 ਮਈ ਨੂੰ ਸਵੇਰੇ ਇਹ ਯਾਤਰਾ ਵਾਇਆ ਸ੍ਰੀ ਗੋਇੰਦਵਾਲ ਸਾਹਿਬ, ਮੁੰਡੀ ਮੋੜ, ਤਲਵੰਡੀ ਚੌਧਰੀਆਂ ਤੋਂ ਹੁੰਦੇ ਹੋਏ ਗੁਰਦੁਆਰਾ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ। ਭਾਈ ਰਿਆੜ ਨੇ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਵਿਖੇ ਕੈਨੇਡਾ ਦੇ ਸਰੇ ਤੋਂ ਯਾਤਰਾ ਲੈਕੇ ਆਏ ਸਿੱਖ ਨੌਜਵਾਨਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।