ਕਪੂਰਥਲਾ: ਡੇਰਾ ਸੱਚਾ ਸੌਦਾ ਨੂੰ ਲੈਕੇ ਸੁਖਬੀਰ ਬਾਦਲ ਦੇ ਫੈਸਲੇ ਵਾਲੇ ਬਿਆਨ ਤੋਂ ਬਾਅਦ ਸਾਬਕਾ ਅਕਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਲੋਕਸਭਾ ਉਮੀਦਵਾਰਬੀਬੀ ਜਗੀਰ ਕੌਰ ਨੇ ਕਿਹਾ ਹੈਕਿ ਉਨ੍ਹਾਂ ਕਿਹਾ ਸੀ ਕਿ ਚੋਣਾਂ 'ਚ ਡੇਰੇ ਦਾ ਸਮਰਥਨ ਕਿਸੇ ਨੇ ਲਿਆ ਹੈ ਤਾਂ ਉਹ ਉਸ ਬਾਰੇ ਨਹੀਂ ਜਾਣਦੀ ਤੇ ਉਹ ਖੁਦ ਨੂੰ ਡੇਰੇ ਤੋਂ ਦੂਰ ਰੱਖਦੀ ਹੈ।
ਡੇਰੇ 'ਤੇ ਬਿਆਨ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਯੂ-ਟਰਨ, ਕਿਹਾ- 'ਮੈਂ ਤਾਂ ਇਹ ਕਿਹਾ ਹੀ ਨਹੀਂ'
ਡੇਰਾ ਸੱਚਾ ਸੌਦਾ ਨੂੰ ਲੈਕੇ ਸੁਖਬੀਰ ਬਾਦਲ ਦੇ ਫੈਸਲੇ ਵਾਲੇ ਬਿਆਨ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਯੂ਼-ਟਰਨ, ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਚੋਣਾਂ 'ਚ ਡੇਰੇ ਦਾ ਸਮਰਥਨ ਕਿਸੇ ਨੇ ਲਿਆ ਹੈ ਤਾਂ ਉਹ ਉਸ ਬਾਰੇ ਨਹੀਂ ਜਾਣਦੀ ਤੇ ਉਹ ਖੁਦ ਨੂੰ ਡੇਰੇ ਤੋਂ ਦੂਰ ਰੱਖਦੀ ਹੈ।
ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਲੋਕਸਭਾ ਉਮੀਦਵਾਰ ਬੀਬੀ ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਡੇਰਿਆਂ ਨੂੰ ਸਮਰਥਨ ਦੀ ਜਗ੍ਹਾਂ ਲੋਕਾਂ ਨੂੰ ਐਨਡੀਏ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕਰਦੀ ਹੈ। ਸੁਨੀਲ ਜਾਖੜ ਤੇ ਵਰ੍ਹਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਡੇਰਾ ਸਮਰਥਕਾਂ ਦੇ ਨਾਲ ਹੈ ਤੇ ਉਨ੍ਹਾਂ ਦੇ ਡੇਰੇ ਨਾਲ ਸਬੰਧ ਹਨ।
ਦੱਸ ਦਈਏ ਕਿ ਪਿਛਲੇ ਦਿਨੀਂ ਡੇਰਾ ਸਿਰਸਾ ਤੋਂ ਸਮਰਥਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਹੀ ਇਸ ਗੱਲ ਦਾ ਫੈਸਲਾ ਕਰ ਸਕਦੇ ਹਨ।