ਜਲੰਧਰ : ਕੇਂਦਰੀ ਖੇਡ, ਯੁਵਾ ਸੇਵਾਵਾਂ ਤੇ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਅੱਜ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਐਸਐਫ ਫਰੰਟੀਅਰ ਕੰਪਲੈਕਸ ਵਿੱਚ ਬਣੇ ਹਾਕੀ ਲਈ ਸਿੰਥੈਟਿਕ ਗਰਾਊਂਡ ਦਾ ਉਦਘਾਟਨ ਕੀਤਾ। ਇਸ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਆਸ਼ਵਾਸਨ ਦਿੱਤਾ ਕਿ ਜਲਦੀ ਹੀ ਹੋਰ ਵੀ ਅਜਿਹੀਆਂ ਸਹੂਲਤਾਂ ਲਿਆਉਂਦੀਆਂ ਜਾਣਗੀਆਂ ਜਿਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਖੇਡ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਦੇਸ਼ ਦਾ ਭਵਿੱਖ ਸਾਡੇ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਨਗੇ।
ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ 'ਚ ਚਲਾਉਣ ਲਈ ਕੋਸ਼ਿਸ਼ : ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੇਡਾਂ ਵਿੱਚ ਪੰਜਾਬ ਟਾਪਰ ਹੁੰਦਾ ਸੀ ਅਤੇ ਪੰਜਾਬ ਹੀ ਖੇਡਦਾ ਨਜ਼ਰ ਆਉਂਦਾ ਸੀ। ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਪੰਜਾਬ ਨਸ਼ੇ ਵਿੱਚ ਡੁੱਬਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ-ਨਵੇਂ ਤਰੀਕੇ ਕੱਢ ਰਹੀ ਹੈ। ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
- ਪਹਿਲਵਾਨਾਂ ਨੂੰ ਟਰਾਇਲਾਂ 'ਚ ਛੋਟ ਦੇ ਮੁੱਦੇ 'ਤੇ ਹੁਣ 'ਦੰਗਾ', ਯੋਗੇਸ਼ਵਰ ਨੇ ਕਿਹਾ- ਇਹ ਤਾਨਾਸ਼ਾਹੀ ਫੈਸਲਾ, ਵਿਨੇਸ਼ ਨੇ ਕਹੀ ਵੱਡੀ ਗੱਲ
- ਪ੍ਰਦਰਸ਼ਨਕਾਰੀ ਭਲਵਾਨ ਤੇ ਯੋਗੇਸ਼ਵਰ ਦੱਤ ਫਿਰ ਆਹਮੋ-ਸਾਹਮਣੇ, ਫੇਸਬੁੱਕ ਲਾਈਵ ਕਰਕੇ ਇਕ-ਦੂਜੇ 'ਤੇ ਲਾਏ ਗੰਭੀਰ ਇਲਜ਼ਾਮ
- Indigo Flight in Pakistan: ਦੋ ਹਫ਼ਤਿਆਂ ਵਿੱਚ ਦੂਜੀ ਵਾਰ ਪਾਕਿਸਤਾਨ ਏਅਰ ਸਪੇਸ ਪਹੁੰਚੀ ਇੰਡੀਗੋ ਦੀ ਫਲਾਈਟ