ਪੰਜਾਬ

punjab

ETV Bharat / state

ਟਰੱਕ ਅਤੇ ਕਾਰ ਦੀ ਹੋਈ ਆਪਸੀ ਟੱਕਰ, ਕਾਰ ਚਾਲਕ ਨੇ ਕੁੱਟਿਆ ਟਰੱਕ ਡਰਾਈਵਰ

ਜਲੰਧਰ ਦੇ ਡਾ. ਬੀਆਰ ਅੰਬੇਡਕਰ ਚੌਂਕ ਦੇ ਕੋਲ ਇਕ ਟਰੱਕ ਡਰਾਇਵਰ ਅਤੇ ਕਾਰ ਚਾਲਕ ਦੀ ਆਪਸ ਵਿੱਚ ਟੱਕਰ ਹੋ ਗਈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਕਾਰ ਚਾਲਕ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ।

ਟਰੱਕ ਅਤੇ ਕਾਰ ਦੀ ਹੋਈ ਆਪਸੀ ਟੱਕਰ 'ਚ ਕਾਰ ਚਾਲਕ ਨੇ ਕੁੱਟਿਆ ਟਰੱਕ ਡਰਾਈਵਰ
ਟਰੱਕ ਅਤੇ ਕਾਰ ਦੀ ਹੋਈ ਆਪਸੀ ਟੱਕਰ 'ਚ ਕਾਰ ਚਾਲਕ ਨੇ ਕੁੱਟਿਆ ਟਰੱਕ ਡਰਾਈਵਰ

By

Published : Oct 4, 2021, 10:58 PM IST

ਜਲੰਧਰ:ਡਾ. ਬੀਆਰ ਅੰਬੇਡਕਰ ਚੌਂਕ ਦੇ ਕੋਲ ਇਕ ਟਰੱਕ ਡਰਾਈਵਰ ਅਤੇ ਕਾਰ ਚਾਲਕ ਦੀ ਆਪਸੀ ਟੱਕਰ ਹੋ ਗਈ। ਜਿਸ ਕਾਰਨ ਕਾਰ ਚਾਲਕ ਨੇ ਟਰੱਕ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਪਗੜੀ ਵੀ ਉਤਾਰ ਦਿੱਤੀ।

ਦਰਅਸਲ ਮਾਮਲਾ ਇਹ ਹੈ ਕਿ ਜਲੰਧਰ ਦੇ ਡਾ. ਬੀਆਰ ਅੰਬੇਡਕਰ ਚੌਂਕ ਦੇ ਕੋਲ ਇਕ ਟਰੱਕ ਡਰਾਇਵਰ ਅਤੇ ਕਾਰ ਚਾਲਕ ਦੀ ਆਪਸ ਵਿੱਚ ਟੱਕਰ ਹੋ ਗਈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਕਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ।

ਪਰ ਕਾਰ ਵਿੱਚ ਹਲਕੀ ਜਿਹੀ ਖਰੋਚ ਆ ਗਈ, ਜਿਸ ਤੋਂ ਕਾਰ ਚਾਲਕ ਨੇ ਗੁੱਸੇ ਵਿੱਚ ਆ ਕੇ ਟਰੱਕ ਡਰਾਈਵਰ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸੇ ਕੁੱਟਮਾਰ ਦੌਰਾਨ ਉਸ ਟਰੱਕ ਡਰਾਈਵਰ ਦੀ ਪੱਗੜੀ ਵੀ ਉਤਰ ਗਈ।

ਟਰੱਕ ਅਤੇ ਕਾਰ ਦੀ ਹੋਈ ਆਪਸੀ ਟੱਕਰ 'ਚ ਕਾਰ ਚਾਲਕ ਨੇ ਕੁੱਟਿਆ ਟਰੱਕ ਡਰਾਈਵਰ

ਜਿਸ ਤੋਂ ਬਾਅਦ ਲੋਕਾਂ ਨੇ ਇਸ ਲੜਾਈ ਨੂੰ ਛੁਡਾਇਆ ਅਤੇ ਤੁਰੰਤ ਹੀ ਇਸ ਦੀ ਜਾਣਕਾਰੀ ਥਾਣਾ ਨੰਬਰ ਚਾਰ ਦੀ ਪੁਲਿਸ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ ਚਾਰ ਦੀ ਪੁਲਿਸ ਟਰੱਕ ਡਰਾਈਵਰ ਅਤੇ ਕਾਰ ਚਾਲਕ ਨੂੰ ਥਾਣੇ ਵਿੱਚ ਲੈ ਕੇ ਆਈ ਅਤੇ ਦੋਨਾਂ ਦੇ ਬਿਆਨ ਦਰਜ ਕਰ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਫਿਲਹਾਲ ਇਸ ਹਾਦਸੇ ਵਿਚ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸਿਰਫ਼ ਤੇ ਸਿਰਫ਼ ਕਾਰ ਚਾਲਕ ਦੀ ਗੱਡੀ ਨੂੰ ਮਾੜੀ ਜਿਹੀ ਖਰੋਚ ਲੱਗੀ ਸੀ। ਜਿਸ ਤੋਂ ਗੁੱਸੇ 'ਚ ਆਏ ਉਸ ਨੇ ਬੇਵਜ੍ਹਾ ਨਾਲ ਟਰੱਕ ਡਰਾਇਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਵਿਧਾਇਕ ਦੇ ਨਾਮ ਤੋਂ ਆਪਣਾ ਰੋਹਬ ਵੀ ਪਾ ਰਿਹਾ ਸੀ।

ਇਹ ਵੀ ਪੜ੍ਹੋ:ਭਾਰਤ 'ਚ ਕਈ ਥਾਵਾਂ 'ਤੇ ਵਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਸੇਵਾਵਾਂ ਠੱਪ

ABOUT THE AUTHOR

...view details