ਪੰਜਾਬ

punjab

ETV Bharat / state

Ukraine-Russia war:ਯੂਕਰੇਨ 'ਚ ਫਸੇ ਇਕੋ ਹੀ ਪਰਿਵਾਰ ਦੇ ਤਿੰਨ ਵਿਦਿਆਰਥੀ: ਵੇਖੋ ਵੀਡੀਓ

ਡਾ ਅਜੇ ਸ਼ਰਮਾ ਦਾ ਬੇਟਾ ਇਸ਼ਾਂਨ ਸ਼ਰਮਾ ਪਿਛਲੇ ਸਾਲ ਗਿਆਰਾਂ ਦਸੰਬਰ ਨੂੰ ਯੂਕਰੇਨ ਗਿਆ ਸੀ। ਡਾ ਅਜੇ ਸ਼ਰਮਾ ਦੇ ਭਰਾ ਮੁਨੀਸ਼ ਸ਼ਰਮਾ ਦੀ ਬੇਟੀ ਵੰਸ਼ਿਕਾ ਵੀ ਇਸੇ ਦੌਰਾਨ ਯੂਕਰੇਨ(Ukraine) ਗਈ ਹੋਈ ਸੀ। ਇਨ੍ਹਾਂ ਦੋਨਾਂ ਬੱਚਿਆਂ ਤੋਂ ਪਹਿਲਾਂ ਇਕ ਹੋਰ ਭਰਾ ਵਿਜੇ ਸ਼ਰਮਾ ਦਾ ਪੁੱਤਰ ਪ੍ਰਥਮ ਸ਼ਰਮਾ ਵੀ ਉੱਥੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ।

Ukraine-Russia war:ਯੂਕਰੇਨ 'ਚ ਫਸੇ ਇਕੋ ਹੀ ਪਰਿਵਾਰ ਦੇ ਤਿੰਨ ਵਿਦਿਆਰਥੀ
Ukraine-Russia war:ਯੂਕਰੇਨ 'ਚ ਫਸੇ ਇਕੋ ਹੀ ਪਰਿਵਾਰ ਦੇ ਤਿੰਨ ਵਿਦਿਆਰਥੀ

By

Published : Feb 25, 2022, 9:57 PM IST

Updated : Feb 25, 2022, 10:32 PM IST

ਜਲੰਧਰ: ਪੰਜਾਬ ਵਿੱਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਲਈ ਭੇਜਦੇੇ ਹਨ। ਆਮ ਤੌਰ ਤੇ ਸਾਰੇ ਬੱਚੇ ਸਫਲ ਹੋ ਕੇ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਨਾ ਸਿਰਫ ਆਪਣਾ ਬਲਕਿ ਆਪਣੇ ਪਰਿਵਾਰ ਦਾ ਪੇਟ ਵੀ ਪਾ ਲੈਂਦੇ ਹਨ।

ਇਸ ਦੇ ਨਾਲ ਹੀ ਕਈ ਵਾਰ ਐਸੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਮਾਂ ਬਾਪ ਇਨ੍ਹਾਂ ਬੱਚਿਆਂ ਲਈ ਚਿੰਤਾ ਵਿੱਚ ਡੁੱਬ ਜਾਂਦੇ ਹਨ। ਕੁਝ ਇਸ ਤਰ੍ਹਾਂ ਦੇ ਹੀ ਹਾਲਾਤ ਹਨ ਜਲੰਧਰ ਵਿੱਚ ਉਨ੍ਹਾਂ ਮਾਪਿਆਂ ਦੇ ਜਿਨ੍ਹਾਂ ਦੇ ਵਿਦਿਆਰਥੀ ਯੂਕਰੇਨ (Ukraine) ਪੜ੍ਹਾਈ ਲਈ ਗਏ ਹੋਏ ਹਨ। ਰਸ਼ਿਆਂ ਅਤੇ ਯੂਕਰੇਨ(Ukraine) ਦੀ ਆਪਸ ਵਿੱਚ ਜੰਗ ਕਰਕੇ ਇਹ ਮਾਪੇ ਹੁਣ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਜਲਦ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਹਨ।

Ukraine-Russia war:ਯੂਕਰੇਨ 'ਚ ਫਸੇ ਇਕੋ ਹੀ ਪਰਿਵਾਰ ਦੇ ਤਿੰਨ ਵਿਦਿਆਰਥੀ: ਵੇਖੋ ਵੀਡੀਓ

ਇਸ ਦੇ ਨਾਲ ਹੀ ਇਕ ਪਰਿਵਾਰ ਬਿਧੀਪੁਰ ਇਲਾਕੇ ਦੇ ਰਹਿਣ ਵਾਲੇ ਡਾ ਅਜੈ ਸ਼ਰਮਾ ਦਾ ਹੈ। ਡਾ ਅਜੇ ਸ਼ਰਮਾ ਦਾ ਬੇਟਾ ਇਸ਼ਾਂਨ ਸ਼ਰਮਾ ਪਿਛਲੇ ਸਾਲ ਗਿਆਰਾਂ ਦਸੰਬਰ ਨੂੰ ਯੂਕਰੇਨ ਗਿਆ ਸੀ। ਡਾ ਅਜੇ ਸ਼ਰਮਾ ਦੇ ਭਰਾ ਮੁਨੀਸ਼ ਸ਼ਰਮਾ ਦੀ ਬੇਟੀ ਵੰਸ਼ਿਕਾ ਵੀ ਇਸੇ ਦੌਰਾਨ ਯੂਕਰੇਨ (Ukraine)ਗਈ ਹੋਈ ਸੀ। ਇਨ੍ਹਾਂ ਦੋਨਾਂ ਬੱਚਿਆਂ ਤੋਂ ਪਹਿਲਾਂ ਇਕ ਹੋਰ ਭਰਾ ਵਿਜੇ ਸ਼ਰਮਾ ਦਾ ਪੁੱਤਰ ਪ੍ਰਥਮ ਸ਼ਰਮਾ ਵੀ ਉੱਥੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ।

ਅੱਜ ਇਹ ਤਿੰਨੇ ਬੱਚੇ ਰਸ਼ਿਆਂ ਅਤੇ ਯੂਕਰੇਨ(Ukraine)ਦੀ ਲੜਾਈ ਦੇ ਚੱਲਦੇ ਯੂਕਰੇਨ ਵਿੱਚ ਫ਼ਸ ਗਏ ਹਨ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਆਪਣੇ ਬੱਚਿਆਂ ਨੂੰ ਯੂਕਰੇਨ ਵਿਖੇ ਪੜ੍ਹਾਈ ਲਈ ਭੇਜਿਆ ਸੀ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉੱਥੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਬੱਚਿਆਂ ਦਾ ਵਾਪਿਸ ਉਨ੍ਹਾਂ ਵੀ ਮੁਸ਼ਕਿਲ ਹੋ ਜਾਏਗਾ।

ਡਾ ਅਜੇ ਸ਼ਰਮਾ ਦੱਸਦੇ ਨੇ ਕਿ ਉਨ੍ਹਾਂ ਦੀ ਲਗਾਤਾਰ ਬੱਚਿਆਂ ਨਾਲ ਗੱਲ ਹੁੰਦੀ ਹੈ।ਬੱਚਿਆਂ ਦਾ ਕਹਿਣਾ ਹੈ ਕਿ ਲੜਾਈ ਕਰਕੇ ਹਾਲਾਤ ਦਿਨ ਬ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਫਿਲਹਾਲ ਇਹ ਤਿੰਨੋਂ ਬੱਚੇ ਆਪਣੇ ਕਾਲਜ ਦੇ ਹੋਸਟਲ ਦੀ ਬੇਸਮੈਂਟ ਵਿਚ ਰਹਿ ਰਹੇ ਹਨ। ਡਾ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਬੱਚਿਆਂ ਨਾਲ ਰੋਜ਼ ਗੱਲ ਹੁੰਦੀ ਹੈ।

ਉਨ੍ਹਾਂ ਦੇ ਮੁਤਾਬਕ ਕੱਲ੍ਹ ਹੀ ਉਨ੍ਹਾਂ ਦੇ ਹੋਸਟਲ ਤੋਂ ਕਰੀਬ ਤਿੰਨ ਚਾਰ ਕਿਲੋਮੀਟਰ ਦੂਰ ਇਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਜਿਸ ਕਰਕੇ ਹੁਣ ਉੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਡਾ ਸ਼ਰਮਾ ਮੁਤਾਬਕ ਬੱਚਿਆਂ ਨੇ ਦੱਸਿਆ ਹੈ ਕਿ ਹੌਲੀ ਹੌਲੀ ਉੱਥੇ ਖਾਣ ਪੀਣ ਦੇ ਸਾਮਾਨ ਦੀ ਕਿੱਲਤ ਹੋ ਰਹੀ ਹੈ। ਕਿਉਂਕਿ ਸਟੋਰ ਔਰ ਦੁਕਾਨਾਂ ਜ਼ਿਆਦਾਤਰ ਬੰਦ ਹੋ ਚੁੱਕੀਆਂ ਹਨ।

ਫਿਲਹਾਲ ਡਾ ਸ਼ਰਮਾ ਦੇ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਇਸੇ ਤਰ੍ਹਾਂ ਇਨ੍ਹਾਂ ਬੱਚਿਆਂ ਨੂੰ ਸਹੀ ਸਲਾਮਤ ਆਪਣੇ ਘਰ ਵਿੱਚ ਲਿਆਉਣ ਲਈ ਸਰਕਾਰ ਉਨ੍ਹਾਂ ਦੀ ਮਦਦ ਕਰੇ ਕਿਉਂਕਿ ਪਹਿਲਾਂ ਵੀ ਉਹ ਦੋ ਵਾਰ ਆਪਣੇ ਬੱਚਿਆਂ ਦੀਆਂ ਟਿਕਟਾਂ ਬੁੱਕ ਕਰਾ ਚੁੱਕੇ ਹਨ ਪਰ ਦੋਵੇਂ ਵਾਰ ਫਲਾਈਟ ਕੈਂਸਲ ਹੋਣ ਕਰਕੇ ਬੱਚੇ ਵਾਪਸ ਨਹੀਂ ਪਹੁੰਚ ਸਕੇ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਫਿਲਹਾਲ ਇੱਕ ਵਾਰ ਫੇਰ ਟਿਕਟਾਂ ਕਰਵਾਈਆਂ ਹਨ ਪਰ ਅਜੇ ਤੱਕ ਫਲਾਈਟ ਦਾ ਕੋਈ ਸਟੇਟਸ ਨਹੀਂ ਆਇਆ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਆਪਣੇ ਦੇਸ਼ ਤੋਂ ਯੂਕਰੇਨ ਵਿੱਚ ਪੜ੍ਹਨ ਗਏ ਬੱਚਿਆਂ ਅਤੇ ਹੋਰ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਤਾਂ ਕਿ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੀ ਚਿੰਤਾ ਖਤਮ ਹੋ ਸਕੇ।

ਇਹ ਵੀ ਪੜ੍ਹੋ:-ਰੂਸ-ਯੂਕਰੇਨ ਵਿਵਾਦ ਦਾ ਅਸਲ ਕਾਰਨ ਕੀ ਹੈ, ਇਕ ਕਲਿੱਕ 'ਤੇ ਜਾਣੋ ਸਭ ਕੁਝ

Last Updated : Feb 25, 2022, 10:32 PM IST

ABOUT THE AUTHOR

...view details