ਪੰਜਾਬ

punjab

ETV Bharat / state

ਕੇਂਦਰ ਸਰਕਾਰ ਨੇ ਕੱਪੜੇ ‘ਤੇ 5 ਤੋਂ 12 ਫੀਸਦੀ ਕੀਤੀ GST - ਕੇਂਦਰ ਸਰਕਾਰ

ਕੱਪੜਾ ਉਦਯੋਗ ਦੇ ਵਪਾਰੀਆਂ ਵੱਲੋਂ ਇੱਕ ਸਮੂਹਿਕ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਕਰਨ ਦਾ ਮੁੱਖ ਕਾਰਨ ਕੇਂਦਰ ਸਰਕਾਰ (Central Government) ਵੱਲੋਂ ਕੱਪੜਾ ਉਦਯੋਗ ‘ਤੇ ਲੱਗੇ ਜੀ.ਐੱਸ.ਟੀ (GST) ਵਿੱਚ ਵਾਧਾ ਕਰਨ ਨੂੰ ਲੈਕੇ ਇਹ ਮੀਟਿੰਗ ਕੀਤੀ ਗਈ ਹੈ।

ਕੇਂਦਰ ਸਰਕਾਰ ਨੇ ਕੱਪੜੇ ‘ਤੇ 5 ਤੋਂ 12 ਫੀਸਦੀ ਕੀਤੀ GST
ਕੇਂਦਰ ਸਰਕਾਰ ਨੇ ਕੱਪੜੇ ‘ਤੇ 5 ਤੋਂ 12 ਫੀਸਦੀ ਕੀਤੀ GST

By

Published : Sep 26, 2021, 9:15 PM IST

ਜਲੰਧਰ: ਕੱਪੜਾ ਉਦਯੋਗ ਦੇ ਵਪਾਰੀਆਂ ਵੱਲੋਂ ਇੱਕ ਸਮੂਹਿਕ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਕਰਨ ਦਾ ਮੁੱਖ ਕਾਰਨ ਕੇਂਦਰ ਸਰਕਾਰ (Central Government) ਵੱਲੋਂ ਕੱਪੜਾ ਉਦਯੋਗ ‘ਤੇ ਲੱਗੇ ਜੀ.ਐੱਸ.ਟੀ (GST) ਵਿੱਚ ਵਾਧਾ ਕਰਨ ਨੂੰ ਲੈਕੇ ਇਹ ਮੀਟਿੰਗ ਕੀਤੀ ਗਈ ਹੈ। ਇੱਕ ਪਾਸੇ ਕਿਸਾਨ ਕੇਂਦਰ ਸਰਕਾਰ ਦੀਆਂ ਗਲਤ ਨੀਤੀਆ ਤੋਂ ਪ੍ਰੇਸ਼ਾਨ ਹਨ, ਤਾਂ ਦੂਜੇ ਪਾਸੇ ਵਪਾਰੀ ਵਰਗ ਵੀ ਕੇਂਦਰ ਸਰਕਾਰ (Central Government) ਦੀਆਂ ਇਨ੍ਹਾਂ ਨੀਤੀਆ ਤੋਂ ਪ੍ਰੇੇਸ਼ਾਨ ਹੈ।


ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੱਪੜਾ ਵਪਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ (Central Government) ਵੱਲੋਂ ਜੋ ਕੱਪੜੇ ‘ਤੇ ਪਹਿਲਾਂ ਜੀ.ਐੱਸ.ਟੀ. (GST) 5 ਫੀਸਦੀ ਸੀ ਹੁਣ ਉਸ ਨੂੰ ਵਧਾ ਕੇ 12 ਫੀਸਦੀ ਕੀਤਾ ਗਿਆ ਹੈ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਪਹਿਲਾਂ ਵੀ ਵਪਾਰ ਖ਼ਤਮ ਹੋ ਚੁੱਕਿਆ ਹੈ, ਅਤੇ ਹੁਣ ਹੋਰ ਜੀ.ਐੱਸ.ਟੀ. (GST) ਵਧਾ ਕੇ ਕੇਂਦਰ ਸਰਕਾਰ (Central Government) ਨੇ ਉਨ੍ਹਾਂ ਦਾ ਰੁਜ਼ਗਾਰ ਵੀ ਉਨ੍ਹਾਂ ਤੋਂ ਖੋਹ ਲਿਆ ਹੈ।

ਕੇਂਦਰ ਸਰਕਾਰ ਨੇ ਕੱਪੜੇ ‘ਤੇ 5 ਤੋਂ 12 ਫੀਸਦੀ ਕੀਤੀ GST

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਇੱਕ ਤਾਂ ਪਹਿਲਾਂ ਹੀ ਉਨ੍ਹਾਂ ਦੇ ਕਾਰੋਬਾਰ ਬੰਦ ਹੋਏ ਪਏ ਹਨ ਅਤੇ 2 ਸਾਲ ਦੀ ਉਹ ਮੰਦੀ ਦੀ ਮਾਰ ਝੱਲਣ ਤੋਂ ਬਾਅਦ ਹੁਣ ਮੁਸ਼ਕਿਲ ਨਾਲ ਉਨ੍ਹਾਂ ਦਾ ਕੰਮ ਚੱਲਣ ਲੱਗਿਆ ਸੀ, ਪਰ ਹੁਣ ਕੇਂਦਰ ਸਰਕਾਰ (Central Government) ਵੱਲੋਂ ਜੀ.ਐੱਸ.ਟੀ. (GST) ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਫਿਰ ਤੋਂ ਉਸੇ ਥਾਂ ਖੜ੍ਹਾ ਕਰ ਦਿੱਤਾ ਹੈ, ਜਿਸ ਥਾਂ ਉਹ ਕੋਰੋਨਾ (Corona) ਦੇ ਸਮੇਂ ਖੜ੍ਹੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ, ਕਿ ਉਹ ਇੱਕ ਮੰਗ ਪੱਤਰ ਪਹਿਲਾਂ ਮੁੱਖ ਮੰਤਰੀ ਨੂੰ ਭੇਜਣਗੇ ਤਾਂ ਜੋ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਜੋ ਫ਼ੈਸਲਾ ਦਿੱਤਾ ਜਾ ਰਿਹਾ ਹੈ ਉਹ ਗਲਤ ਹੈ ਅਤੇ ਵਪਾਰੀ ਵਰਗ ਨੂੰ ਖ਼ਤਮ ਕਰਨ ਵਾਲਾ ਹੈ।

ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹੁਣ ਤੋਂ ਹੀ ਇਸ ਦਾ ਵਿਰੋਧ ਕਰ ਰਹੇ ਹਨ, ਤੇ ਜੇਕਰ ਹਾਲੇ ਵੀ ਕੇਂਦਰ ਸਰਕਾਰ (Central Government) ਨੇ ਇਸ ਵਿੱਚ ਪੂਰਨ ਤੌਰ ‘ਤੇ ਵਾਧਾ ਕੀਤਾ ਤਾਂ ਉਹ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕਰਨਗੇ

ਇਹ ਵੀ ਪੜ੍ਹੋ:ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੰਗਾਂ ਨੂੰ ਲੈ ਕੱਢਿਆ ਰੋਸ ਮਾਰਚ

ABOUT THE AUTHOR

...view details