ਜਲੰਧਰ: ਪੰਜਾਬ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਖਾਸੀਅਤ ਇਹ ਹੈ ਕਿ ਇਸ ਤਿਉਹਾਰ ਉੱਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਵੱਲੋਂ ਖ਼ੂਬ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਨੌਜਵਾਨ ਪੰਤਗਬਾਜ਼ੀ ਲਈ ਬਾਜ਼ਾਰਾਂ ਵਿੱਚੋਂ ਚਾਈਨਾ ਡੋਰ ਖ਼ਰੀਦੇ ਹਨ। ਇਹ ਡੋਰ ਬੇਹੱਦ ਖ਼ਤਰਨਾਕ ਹੈ ਜੇਕਰ ਇਹ ਡੋਰ ਕਿਸੇ ਦੇ ਸਰੀਰ ਨਾਲ ਲੱਗ ਜਾਵੇ ਤਾਂ ਉਸ ਦੇ ਸਰੀਰ ਉੱਤੇ ਚੀਰੇ ਦਾ ਨਿਸ਼ਾਨ ਬਣ ਜਾਂਦਾ ਹੈ। ਇਹ ਡੋਰ ਪੰਛੀਆਂ ਲਈ ਵੀ ਬਹੁਤ ਖ਼ਤਰਨਾਕ ਹੈ। ਇਹੀ ਨਹੀਂ ਇਸ ਡੋਰ ਵਿੱਚ ਬਿਜਲੀ ਦਾ ਕਰੰਟ ਵੀ ਪਾਸ ਹੋ ਜਾਂਦਾ ਹੈ ਜਿਸ ਕਰਕੇ ਇਹ ਡੋਰ ਪਤੰਗਬਾਜ਼ੀ ਦੌਰਾਨ ਬਿਜਲੀ ਦੇ ਸੰਪਰਕ ਵਿੱਚ ਆਉਣ ਨਾਲ ਇਸ ਦਾ ਕਰੰਟ ਲੱਗਣ ਕਰਕੇ ਵੀ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਆਮ ਲੋਕਾਂ ਨੇ ਚਾਈਨਾ ਡੋਰ ਦੀ ਥਾਂ ਸਵੈਦੇਸ਼ੀ ਡੋਰ ਵਰਤਣ ਦੀ ਕੀਤੀ ਅਪੀਲ - china doors
ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਖਾਸੀਅਤ ਇਹ ਹੈ ਕਿ ਇਸ ਤਿਉਹਾਰ ਉੱਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਵੱਲੋਂ ਖ਼ੂਬ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਨੌਜਵਾਨ ਪੰਤਗਬਾਜ਼ੀ ਲਈ ਬਾਜ਼ਾਰਾਂ ਵਿੱਚੋਂ ਚਾਈਨਾ ਡੋਰ ਖ਼ਰੀਦਦੇ ਹਨ।
ਫ਼ੋਟੋ
ਲੋਕਾਂ ਦਾ ਕਹਿਣਾ ਹੈ ਕਿ ਇਸ ਡੋਰ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਤੰਗਬਾਜੀ ਲਈ ਚਾਈਨਾ ਡੋਰ ਦੀ ਥਾਂ ਇੰਡੀਆ ਦੀ ਡੋਰ ਦੀ ਵਰਤੋਂ ਕਰਨ।
ਏਸੀਪੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੇਹੱਦ ਸਖ਼ਤੀ ਵਰਤੀ ਜਾਣ ਦੇ ਬਾਵਜੂਦ ਵੀ ਲੋਕ ਬਾਜ਼ ਨਹੀਂ ਆਉਂਦੇ। ਉਨ੍ਹਾਂ ਵੱਲੋਂ ਕਈ ਅਜਿਹੇ ਲੋਕਾਂ ਉੱਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਉੱਤੇ ਪਰਚੇ ਵੀ ਦਰਜ ਕੀਤੇ ਹਨ।