ਜਲੰਧਰ: ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ 'ਚ ਵਿਦਿਅਕ ਅਦਾਰੇ ਬੰਦ ਹਨ। ਵਿਦਿਅਕ ਅਦਾਰੇ ਬੰਦ ਹੋਣ ਕਾਰਨ ਸਕੂਲ ਤੇ ਕਾਲਜਾਂ ਨੇ ਆਨਲਾਈਨ ਕਲਾਸਾਂ ਨੂੰ ਸ਼ੁਰੂ ਕੀਤਾ ਹੈ ਤਾਂ ਜੋ ਬੱਚਿਆ ਦਾ ਪੈਡਿੰਗ ਸਲੇਬਸ ਕਵਰ ਕੀਤਾ ਜਾ ਸਕੇ। ਸਕੂਲਾਂ, ਕਾਲਜਾਂ ਵੱਲੋਂ ਸ਼ੁਰੂ ਹੋਈ ਆਨਲਾਈਨ ਕਲਾਸਾਂ ਨਾਲ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ ਦੇ ਕੈਂਟ ਰਿਹਾਇਸ਼ ਦੀ ਵਿਦਿਆਰਥਣ ਨੇ ਕਿਹਾ ਕਿ ਰਿਵਾਇਤੀ ਕਲਾਸ ਨਾਲੋਂ ਆਨਲਾਈਨ ਕਲਾਸਾਂ ਬੇਹੱਦ ਮੁਸ਼ਕਲ ਹਨ। ਇਸ 'ਚ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਕਲਾਸ 'ਚ ਪਹਿਲੀ ਮੁਸ਼ਕਲ ਨੈੱਟਵਰਕ ਦੀ ਹੈ। ਸਹੀ ਤਰੀਕੇ ਨਾਲ ਨੈੱਟਵਰਕ ਨਾ ਹੋਣ ਕਾਰਨ ਉਹ ਆਨਲਾਈਨ ਕਲਾਸਾਂ ਨਾਲ ਜੁੜ ਨਹੀਂ ਪਾਉਂਦੇ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਹੈ ਤਾਂ ਉਹ ਅਨਾਲਾਈਨ ਕਲਾਸ 'ਚ ਚੰਗੀ ਤਰ੍ਹਾਂ ਕਲਿਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਆ ਰਹੀ ਸਮੱਸਿਆਂ ਬਾਰੇ ਉਨ੍ਹਾਂ ਨੇ ਕਈ ਵਾਰ ਆਪਣੇ ਕਲਾਸ ਇੰਚਾਰਜ ਨੂੰ ਦੱਸਿਆ ਪਰ ਉਨ੍ਹਾਂ ਵੱਲੋਂ ਅਜੇ ਤੱਕ ਇਸ ਦਾ ਕੋਈ ਹਲ ਨਹੀਂ ਲੱਭਿਆ ਗਿਆ।