ਪੰਜਾਬ

punjab

ETV Bharat / state

ਜਲੰਧਰ-ਪਠਾਨਕੋਟ ਚੌਕ ਨੇੜੇ ਬੋਲੈਰੋ ਗੱਡੀ 'ਤੇ ਪਲਟਿਆ ਟਰੱਕ, ਜਾਨੀ ਨੁਕਸਾਨ ਤੋਂ ਬਚਾਅ - ਜਲੰਧਰ-ਪਠਾਨਕੋਟ ਚੌਕ

ਜਲੰਧਰ-ਪਠਾਨਕੋਟ ਚੌਕ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਸ਼ਰਮਾ ਨਗਰ ਕੋਲ ਇੱਕ ਟਰੱਕ ਬਲੈਰੋ ਗੱਡੀ 'ਤੇ ਪਲਟ ਗਿਆ।

ਫ਼ੋਟੋ
ਫ਼ੋਟੋ

By

Published : Mar 14, 2020, 1:17 PM IST

Updated : Mar 14, 2020, 3:19 PM IST

ਜਲੰਧਰ: ਜਲੰਧਰ-ਪਠਾਨਕੋਟ ਚੌਕ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਸ਼ਰਮਾ ਨਗਰ ਕੋਲ ਇੱਕ ਟਰੱਕ ਬਲੈਰੋ ਗੱਡੀ 'ਤੇ ਪਲਟ ਗਿਆ। ਗਨੀਮਤ ਰਹੀ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਬਾਰੇ ਚਸ਼ਮਦੀਦ ਸਤਪਾਲ ਸਿੰਘ ਨੇ ਦੱਸਿਆ ਕਿ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਜਿਸ ਕਾਰਨ ਉਹ ਆਪਣਾ ਸੰਤੁਲਨ ਖੋਹ ਬੈਠਾ। ਸਤਪਾਲ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।

ਵੀਡੀਓ

ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਟਰੱਕ ਜਲੰਧਰ-ਪਠਾਨਕੋਟ ਚੌਕ ਤੋਂ ਪਠਾਨਕੋਟ ਜਾ ਰਿਹਾ ਸੀ। ਇਸ ਦੌਰਾਨ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਤੇ ਉਹ ਬੋਲੈਰੋ ਗੱਡੀ 'ਤੇ ਪਲਟ ਗਿਆ। ਦੱਸ ਦਈਏ, ਇੱਕ ਪਾਸੇ ਜਿੱਥੇ ਚਸ਼ਮਦੀ ਦਾ ਕਹਿਣਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਸੀ, ਪਰ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ।

ਪੁਲਿਸ ਨੇ ਟਰੱਕ ਅਤੇ ਟਰੱਕ ਡਰਾਈਵਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ 'ਤੇ ਕੀ ਕਾਰਵਾਈ ਕਰਦੀ ਹੈ।

Last Updated : Mar 14, 2020, 3:19 PM IST

ABOUT THE AUTHOR

...view details