ਜਲੰਧਰ: ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਚੱਲਗੀ। ਜਿਸਨੂੰ ਲੈ ਕੇ ਜਲੰਧਰ ਦੇ ਮੁੱਖ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਬੰਧਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਾਮਦਗੀ ਲਈ ਸਾਰਿਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਲੋਕ ਸਭਾ ਚੋਣਾਂ 2019: ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਤਿਆਰੀਆਂ ਮੁਕੰਮਲ - online punjabi news
ਲੋਕ ਸਭਾ ਚੋਣਾਂ 2019 ਲਈ ਪੰਜਾਬ 'ਚ ਵੋਟਿੰਗ ਪ੍ਰਕਿਰਿਆ 7ਵੇਂ ਗੇੜ 'ਚ ਪੂਰੀ ਕੀਤੀ ਜਾਣੀ ਹੈ। 22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦੇ ਹਨ। ਜਿਸਦੇ ਚੱਲਦੇ ਜਲੰਧਰ ਦੇ ਮੁੱਖ ਚੋਣ ਅਧਿਕਾਰੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਜਾਣਕਾਰੀ ਈਟੀਵੀ ਨਾਲ ਸਾਂਝੀ ਕੀਤੀ।
ਨਾਮਜਦਹੀ ਪਤੱਰ ਦਾਖਲੇ ਲਈ ਤਿਆਰੀਆਂ
ਜਾਣਕਾਰੀਂ ਸਾਂਝੀ ਕਰਦੇ ਹੋਏ ਸ਼ਰਮਾ ਨੇ ਕਿਹਾ ਕਿ ਹਰ ਉਮੀਦਵਾਰ ਕੰਪਲੈਕਸ ਵਿੱਚ 4 ਨੰਬਰ ਗੇਟ ਤੋਂ ਅੰਦਰ ਆ ਸਕੇਗਾ । ਉਮੀਦਵਾਰ ਦੇ ਨਾਲ ਸਿਰਫ਼ ਤਿੰਨ ਗੱਡੀਆਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ ਅਤੇ ਨਾਮਜਦਗੀ ਲਈ ਉਮੀਦਵਾਰ ਅਤੇ ਉਸ ਦੇ ਨਾਲ ਸਿਰਫ਼ ਚਾਰ ਵਿਅਕਤੀ ਹੀ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਦਾਖ਼ਲ ਹੋ ਨਾਮਜਦਗੀ ਪ੍ਰਕਿਰਿਆ ਨੂੰ ਪੂਰਾ ਕਰਣਗੇ। ਉਨ੍ਹਾਂ ਕਿਹਾ ਕਿ ਸਿਰਫ ਸ਼ਨੀਚਵਾਰ ਅਤੇ ਐਤਵਰ ਨੂੰ ਹੀ ਛੁੱਟੀ ਰਹੇਗੀ।
Last Updated : Apr 20, 2019, 6:36 PM IST