ਜਲੰਧਰ: ਜ਼ਿਲ੍ਹਾ ਪੁਲਿਸ ਨੇ ਸ਼ਹਿਰ 'ਚ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਜਾਣਕਾਰੀ ਮੁਤਾਬਿਤ ਜਲੰਧਰ ਦੇ ਥਾਣਾ ਸਦਰ ਦੀ ਹਦੂਦ ਅੰਦਰ ਪੈਂਦੇ ਜੰਡਿਆਲਾ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖਬਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਿਸ ਦੀ ਭਾਰੀ ਫੋਰਸ ਇਲਾਕੇ ਵੱਲ ਰਵਾਨਾ ਹੋ ਗਈ।
ਗੈਂਗਸਟਰਾਂ ਦੇ ਪੁਲਿਸ ਵਿਚਾਲੇ ਕਰਾਸ ਫਾਇਰਿੰਗ: ਦੱਸਿਆ ਜਾ ਰਿਹਾ ਹੈ ਕਿ ਜੰਡਿਆਲਾ ਨੇੜੇ ਪਿੰਡ ਸਮਰਾਵਾਂ 'ਚ ਜਲੰਧਰ ਪੁਲਿਸ ਦੇ ਸੀ.ਆਈ.ਏ. ਸਟਾਫ ਅਤੇ ਕੁਝ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਗੈਂਗਸਟਰਾਂ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਗੈਂਗਸਟਰਾਂ ਨੇ ਦੇਖਿਆ ਕਿ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਹੈ ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਸੀਆਈਏ ਸਟਾਫ਼ ਪੁਲਿਸ ਨੇ ਕਰਾਸ ਫਾਇਰਿੰਗ ਕੀਤੀ।
- ਮੋਗਾ ਵਿੱਚ ਵੱਡੀ ਵਾਰਦਾਤ: ਡੋਲੀ ਵਾਲੀ ਕਾਰ ਵਿੱਚ ਚੱਲੀਆਂ ਗੋਲੀਆਂ, ਇੱਕ ਗੰਭੀਰ ਜ਼ਖ਼ਮੀ
- Shaheedi Jor Mela 2023: CM ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ, 27 ਦਸੰਬਰ ਨੂੰ ਸਵੇਰੇ 10 ਵਜੇ ਵੱਜਣਗੇ ਸ਼ਹੀਦੀ ਬਿਗਲ
- ਮੋਗਾ ਦੇ ਪਿੰਡ ਬੁੱਟਰ ਕਲਾਂ ਨਜ਼ਦੀਕ ਦਰਦਨਾਕ ਹਾਦਸਾ, ਕਾਰ 'ਤੇ ਡਿੱਗਿਆ ਪੱਥਰਾਂ ਨਾਲ ਭਰਿਆ ਟਿੱਪਰ, ਨਵੇਂ ਵਿਆਹੇ ਜੋੜੇ ਸਮੇਤ 4 ਲੋਕਾਂ ਦੀ ਮੌਤ