ਜਲੰਧਰ: ਲੰਘੀ ਰਾਤ ਨੂੰ ਇੱਥੋਂ ਦੇ ਨਕੋਦਰ ਰੋਡ ਉੱਤੇ ਰਵੀਦਾਸ ਸਮਾਜ ਦੇ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਰਵੀਦਾਸ ਮਹਾਰਾਜ ਜੀ ਦੇ ਪੋਸਟਰ ਉੱਤੇ ਕਾਂਗਰਸ ਦੇ ਆਗੂਆਂ ਦੀ ਫੋਟੋ ਲੱਗੀ ਹੋਣ ਉੱਤੇ ਕੀਤਾ। ਰਵੀਦਾਸ ਸਮਾਜ ਦੇ ਲੋਕਾਂ ਨੇ ਕਾਂਗਰਸ ਆਗੂ ਜਸਲੀਨ ਸੇਠੀ ਸਮੇਤ ਹੋਰ ਆਗੂਆਂ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ।
ਰਵੀਦਾਸ ਸਮਾਜ ਦੇ ਵਿਅਕਤੀ ਨੇ ਕਿਹਾ ਕਿ ਰਵੀਦਾਸ ਮਹਾਰਾਜ ਦੇ ਪੋਸਟਰ ਉੱਤੇ ਸਾਰੇ ਕਾਂਗਰਸੀ ਆਗੂਆਂ ਦੀ ਫੋਟੋ ਹੋਣ ਉੱਤੇ ਉਨ੍ਹਾਂ ਦੀਆਂ ਭਾਵਨਾ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਰਵੀਦਾਸ ਜੀ ਦੇ ਪੋਸਟਰ ਉੱਤੇ ਕਾਂਗਰਸ ਆਗੂਆਂ ਦੀ ਫੋਟੋ ਆਬਾਦਪੁਰ ਦੀ ਕੌਸਲਰ ਡਾ. ਜਸਲੀਨ ਸੇਠੀ ਨੇ ਲਗਾਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਵੇ।