ਜਲੰਧਰ : ਜਲੰਧਰ ਵਿਖੇ ਭਾਜਪਾ ਉਪ ਪ੍ਰਧਾਨ ਦਰਸ਼ਨ ਲਾਲ ਭਗਤ ਵੱਲੋਂ ਰੋਜ਼ ਮੁਜਾਹਰਾ ਕੀਤਾ ਗਿਆ ਅਤੇ ਠੇਕਾ ਬੰਦ ਕਰਨ ਦੀ ਮੰਗ ਕੀਤੀ। ਦਰਅਸਲ ਜਲੰਧਰ ਵੈਸਟ ਦੇ ਦਸ਼ਮੇਸ਼ ਨਗਰ ਦੀ ਹੈ ਜਿੱਥੇ ਕਿ ਮੁਹੱਲਾ-ਨਿਵਾਸੀਆਂ ਦੇ ਵੱਲੋਂ ਸਵੇਰੇ ਹੀ ਇਕੱਠੇ ਹੋ ਕੇ ਠੇਕੇ ਦੇ ਬਾਹਰ ਬੈਠ ਕੇ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲੰਧਰ ਜ਼ਿਲ੍ਹੇ ਦੇ ਭਾਜਪਾ ਉੱਪ-ਪ੍ਰਧਾਨ ਦਰਸ਼ਨ ਲਾਲ ਭਗਤ ਵੱਲੋਂ ਕਿਹਾ ਗਿਆ ਕਿ ਇਲਾਕਾ ਨਿਵਾਸੀ ਅਤੇ ਉਹ ਖੁਦ ਇਥੇ ਪੰਜਾਬ ਸਰਕਾਰ ਖਿਲਾਫ ਅਤੇ ਜ਼ਿਲਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਉਂਕਿ ਜੋ ਇੱਥੇ ਠੇਕਾ ਹੈ ਸ਼ਾਮ ਵੇਲੇ ਇੱਥੇ ਬਹੁਤ ਪੀੜ ਹੁੰਦੀ ਹੈ ਅਤੇ ਸ਼ਰਾਬ ਪੀ ਕੇ ਏਥੇ ਸ਼ਰਾਬੀ ਟੈਂਪੂ ਖੜ੍ਹੇ ਕਰਦੇ ਹਨ ਅਤੇ ਸ਼ਰਾਬ ਪੀਂਦੇ ਹਨ ਜਿਸ ਨੂੰ ਲੈ ਕੇ ਇੱਥੇ ਸਥਾਨਕ ਲੋਕ ਕਾਫੀ ਪਰੇਸ਼ਾਨ ਹਨ ਅਤੇ ਇਸ ਠੇਕੇ ਦੀ ਸਮਾਂ ਮਿਆਦ ਵੀ ਖਤਮ ਹੋ ਚੁੱਕੀ ਹੈ।
ਐਕਸਾਈਜ਼ ਵਿਭਾਗ ਦੇ ਕਰਮਚਾਰੀ :ਪਰ ਅਜੇ ਤੱਕ ਵੀ ਇਸ ਸ਼ਰਾਬ ਦੇ ਠੇਕੇ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਇਲਾਕਾ ਨਿਵਾਸੀਆਂ ਵੱਲੋਂ ਇਥੇ ਬੈਠ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਸ਼ਨ ਲਾਲ ਭਗਤ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਐਕਸਾਈਜ਼ ਵਿਭਾਗ ਦੇ ਕਰਮਚਾਰੀ ਨਾਲ ਇਸ ਬਾਬਤ ਵੀ ਇਨ੍ਹਾਂ ਵੱਲੋਂ ਗੱਲ ਕੀਤੀ ਗਈ। ਲੇਕਿਨ ਇਨ੍ਹਾਂ ਦਾ ਕਹਿਣਾ ਹੈ ਕਿ ਠੇਕੇ ਦੇ ਮਾਲਕ ਹਨ ਉਨ੍ਹਾਂ ਵੱਲੋਂ ਅਜੇ ਤੱਕ ਇਹ ਠੇਕੇ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਇਥੇ ਦੀ ਸੇਲ ਜਾਦਾ ਹੈ ਉਧਰ ਦੂਸਰੇ ਪਾਸੇ ਲੋਕ ਇੱਥੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਸ ਨੂੰ ਜਲਦ ਤੋਂ ਜਲਦ ਇਕ ਬੰਦ ਕਰਵਾਇਆ ਜਾਵੇ।