ਪੰਜਾਬ

punjab

ETV Bharat / state

ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ 'ਚ ਆਕਸੀਜਨ ਨਾ ਹੋਣ ਕਾਰਨ ਮਰੀਜ਼ ਦੀ ਹੋਈ ਮੌਤ

ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ 'ਚ ਆਕਸੀਜਨ ਨਾ ਹੋਣ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ।

ਐਂਬੂਲੈਂਸ ਵਿੱਚ ਮਰੀਜ਼ ਦੀ ਮੌਤ

By

Published : Nov 16, 2019, 1:34 PM IST

ਜਲੰਧਰ:ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮਰੀਜ਼ ਨੂੰ ਜਲੰਧਰ ਤੋਂ ਲੁਧਿਆਣਾ ਸ਼ਿਫਟ ਕਰਨ ਲੱਗੇ ਐਂਬੂਲੈਂਸ ਵਿੱਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ। ਰਿਸ਼ਤੇਦਾਰਾਂ ਨੇ ਆਰੋਪ ਲਾਇਆ ਕਿ ਐਂਬੂਲੈਂਸ ਵਿੱਚ ਖਰਾਬੀ ਸੀ ਅਤੇ ਆਕਸੀਜਨ ਵੀ ਨਹੀਂ ਆ ਰਹੀ ਸੀ।

ਵੇਖੋ ਵੀਡੀਓ

ਉੱਧਰ ਨਾਲ ਹੀ ਗਏ ਡਾਕਟਰ ਦੇ ਨਾਲ ਵੀ ਉਨ੍ਹਾਂ ਨੇ ਕੁੱਟਮਾਰ ਦਾ ਦੋਸ਼ ਲਾਇਆ ਹੈ। ਇਸ ਦਾ ਪੁਲਿਸ ਨੂੰ ਜਦੋਂ ਪਤਾ ਲੱਗਿਆ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਹਾਲਾਤ ਨੂੰ ਕੰਟਰੋਲ ਕਰ ਲਿਆ। ਇਹ ਮਰੀਜ਼ ਗੁਰਦਾਸਪੁਰ ਤੋਂ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਭਰਤੀ ਹੋਇਆ ਸੀ।

ਮਹਿੰਦਰ ਕੌਰ ਦੇ ਅਨੁਸਾਰ ਉਹ ਆਪਣੀ ਮਾਂ ਨੂੰ ਲੈ ਕੇ ਜਾ ਰਹੀ ਸੀ ਕਿ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਚੱਲ ਰਹੀ ਸੀ। ਚੌਕ ਤੱਕ ਪਹੁੰਚਦੇ ਹੀ ਉਨ੍ਹਾਂ ਦੀ ਮਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜੋ: ਸ਼੍ਰੀਲੰਕਾ ਵਿੱਚ ਈਸਟਰ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਕੌਮੀ ਚੋਣਾਂ

ਥਾਣਾ ਨੰਬਰ ਦੋ ਦੇ ਇੰਚਾਰਜ ਐੱਸਐੱਚਓ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਹਾਲੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਅਤੇ ਸ਼ਿਕਾਇਤ ਮਿਲਣ 'ਤੇ ਬਣਦੀ ਕਾਰਵਾਈ ਕਰਨਗੇ।

ABOUT THE AUTHOR

...view details