ਜਲੰਧਰ: ਕੋਰੋਨਾ ਮਹਾਂਮਾਰੀ(Coronavirus) ਦੇ ਚੱਲਦਿਆਂ ਦੇਸ਼ ’ਚ ਸਾਰੇ ਸੂਬਿਆ ਦੀਆਂ ਸਰਕਾਰਾਂ ਨੇ ਸਖਤੀ ਨਾਲ ਆਦੇਸ਼ ਦਿੱਤੇ ਹੋਏ ਹਨ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਦੇ ਲਈ ਕੋਰੋਨਾ ਨੈਗੇਟਿਵ ਰਿਪੋਰਟ ਹਰ ਇੱਕ ਵਿਅਕਤੀ ਅਤੇ ਯਾਤਰੀ ਦੇ ਕੋਲ ਹੋਣੀ ਚਾਹੀਦੀ ਹੈ। ਉੱਥੇ ਹੀ ਗੱਲ ਕਰੀਏ ਜਲੰਧਰ ਰੇਲਵੇ ਸਟੇਸ਼ਨ ਦੀ ਤਾਂ ਇੱਥੇ ਦੂਜੇ ਰਾਜਾਂ ਤੋਂ ਆ ਰਹੇ ਪਰਵਾਸੀ ਮਜਦੂਰਾਂ ਕੋਲ ਨਾ ਤਾਂ ਕੋਰੋਨਾ ਨੈਗੇਟਿਵ ਰਿਪੋਰਟ ਹੈ ਅਤੇ ਨਾ ਹੀ ਉਨ੍ਹਾਂ ਦਾ ਸਟੇਸ਼ਨ ’ਤੇ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ।
ਇਸ ਸਬੰਧ ਚ ਜਦੋ ਜਲੰਧਰ ਰੇਲਵੇ ਸਟੇਸ਼ਨ(Jalandhar Railway Station) ’ਤੇ ਟ੍ਰੇਨ ਤੋਂ ਆਉਣ ਵਾਲੇ ਪਰਵਾਲੀ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਸੂਬੇ ਚ ਆਉਣ ਤੋਂ ਪਹਿਲਾਂ ਕੋਰੋਨਾ ਟੈਸਟ ਨਹੀਂ ਹੋਇਆ ਹੈ ਅਤੇ ਜਲੰਧਰ ਰੇਲਵੇ ਸਟੇਸ਼ਨ ’ਤੇ ਵੀ ਉਨ੍ਹਾਂ ਦਾ ਕੋਰੋਨਾ ਟੈਸਟ ਨਹੀਂ ਹੋਇਆ ਹੈ। ਨਾ ਹੀ ਉਨ੍ਹਾਂ ਤੋਂ ਕਿਸੇ ਨੇ ਕੋਰੋਨਾ ਟੈਸਟ ਸਬੰਧੀ ਕੁਝ ਪੁੱਛਿਆ ਹੈ।