ਜਲੰਧਰ: ਜਲੰਧਰ ਦਾ ਇਹ ਸਕੂਲ ਪੰਜਾਬ ਦਾ ਇਕਲੌਤਾ ਅਜਿਹਾ ਸਕੂਲ ਹੈ ਜੋ ਸੋਲਰ ਐਨਰਜੀ ਨਾਲ ਚੱਲਦਾ ਹੈ ਅਤੇ ਸਕੂਲ ਅੰਦਰ ਇੱਕ ਐਨਆਰਆਈ ਵੱਲੋਂ ਆਊਟਡੋਰ ਅਤੇ ਇਨਡੋਰ ਆਡੀਟੋਰੀਅਮ ਵੀ ਬਣਾਇਆ ਗਿਆ ਹੈ। ਇਹ ਸਕੂਲ ਪੰਜਾਬ ਦੇ ਸਾਰੇ ਹੀ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਰਿਹਾ ਹੈ।
ਸਕੂਲ ਵਿੱਚ ਕੰਮ ਕਰਦਾ ਵਾਟਰ ਹਾਰਵੈਸਟਿੰਗ ਸਿਸਟਮ:ਪੰਜਾਬ ਵਿੱਚੋਂ ਵਿਦੇਸ਼ਾਂ ਵਿੱਚ ਜਾ ਕੇ ਵਸੇ ਲੱਖਾਂ ਪੰਜਾਬੀ ਆਪਣੇ ਪਿੰਡ ਨਾਲ ਕਿੰਨਾ ਪਿਆਰ ਕਰਦੇ ਹਨ। ਇਸ ਦਾ ਉਦਾਹਰਣ ਉਨ੍ਹਾਂ ਦੇ ਪਿੰਡਾਂ ਤੋਂ ਹੀ ਮਿਲ ਜਾਂਦਾ ਹੈ। ਵਿਦੇਸ਼ਾਂ ਵਿੱਚ ਜਾ ਕੇ ਵਸੇ ਪੰਜਾਬੀ ਨਾ ਸਿਰਫ਼ ਉੱਥੇ ਬੈਠੇ ਆਪਣੇ ਪਿੰਡਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਬਲਕਿ ਪਿੰਡਾਂ ਦੀ ਨੁਹਾਰ ਨੂੰ ਬਦਲਣ ਲਈ ਲੱਖਾਂ ਕਰੋੜਾਂ ਖ਼ਰਚਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਹੀ ਇਕ ਉਦਾਹਰਣ ਹੈ ਜਲੰਧਰ ਦਾ ਜੰਡਿਆਲਾ ਮੰਜਕੀ ਪਿੰਡ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ।
80 ਲੱਖ ਦੀ ਲਾਗਤ ਨਾਲ ਤਿਆਰ ਹੋਏ ਇਨਡੋਰ ਅਤੇ ਆਊਟਡੋਰ ਆਡੀਟੋਰੀਅਮ:ਸਕੂਲ ਵਿੱਚ ਇਕ ਐੱਨ. ਆਰ. ਆਈ ਆਸਾ ਸਿੰਘ ਜੌਹਲ ਨੇ ਤਕਰੀਬਨ 80 ਲੱਖ ਰੁਪਏ ਲਗਾ ਕੇ ਇਕ ਇਨਡੋਰ ਆਡੀਟੋਰੀਅਮ ਤਿਆਰ ਕਰਵਾਇਆ ਤਾਂ ਕਿ ਬੱਚਿਆਂ ਲਈ ਸਕੂਲ ਵਿੱਚ ਜੋ ਕਾਰਜਕਰਮ ਕਰਵਾਏ ਜਾਂਦੇ ਹਨ। ਇਹੀ ਨਹੀਂ ਸਕੂਲ ਵਿੱਚ ਇਕ ਆਊਟ ਦੂਰ ਆਡੀਟੋਰੀਅਮ ਵੀ ਤਿਆਰ ਕਰਵਾਇਆ ਗਿਆ ਹੈ ਤਾਂ ਕੀ ਬੱਚੇ ਇੱਥੇ ਵੀ ਆਪਣੀ ਪ੍ਰੈਕਟਿਸ ਕਰ ਸਕਣ। ਅੱਜ ਇਨ੍ਹਾਂ ਉੱਪਰ ਵਿੱਚ ਬੱਚੇ ਨਾ ਸਿਰਫ਼ ਗਿੱਧਾ ਭੰਗੜਾ ਅਤੇ ਹੋਰ ਆਈਟਮਾਂ ਦੀ ਪ੍ਰੈਕਟਿਸ ਕਰਦੇ ਨੇ ਨਾਲ ਹੀ ਸਕੂਲ ਦਾ ਇੱਕ ਬੈਂਡ ਵੀ ਹੈ ਜੋ ਇਸ ਇਨਡੋਰ ਆਡੀਟੋਰੀਅਮ ਵਿੱਚ ਆਪਣੀ ਪ੍ਰੈਕਟਿਸ ਕਰਦਾ ਹੈ। ਇਹੀ ਨਹੀਂ ਸਕੂਲ ਵਿੱਚ ਹੋਣ ਵਾਲੇ ਛੋਟੇ-ਵੱਡੇ ਕਾਰਜਕ੍ਰਮ ਵੀ ਇਨ੍ਹਾਂ ਇਨਡੋਰ ਅਤੇ ਆਊਟਡੋਰ ਆਡੀਟੋਰੀਅਮਾਂ ਵਿੱਚ ਕਰਵਾਏ ਜਾਂਦੇ ਹਨ। ਇਨ੍ਹਾਂ ਦੋਨਾਂ ਆਡੀਟੋਰੀਅਮ ਕਰਕੇ ਨਾ ਸਿਰਫ ਸਕੂਲ ਨੂੰ ਇਕ ਬਿਹਤਰ ਸੁਵਿਧਾ ਮਿਲੀ ਹੈ ਬਲਕਿ ਇਸ ਦੇ ਨਾਲ-ਨਾਲ ਸਕੂਲ ਦੇ ਅੰਦਰ ਬਣੇ ਇਹ ਆਡੀਟੋਰੀਅਮ ਸਕੂਲ ਦੀ ਨੁਹਾਰ ਬਦਲ ਦੇ ਹਨ।
ਪੁਸਤਕ ਲੈਬਜ਼ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੋਜੈਕਟਰ ਦਾ ਵੀ ਹੈ ਪ੍ਰਬੰਧ:ਇਸ ਤੋਂ ਇਲਾਵਾ ਸਕੂਲ ਵਿੱਚ ਬੇਹੱਦ ਸ਼ਾਨਦਾਰ ਕੰਪਿਊਟਰ ਰੂਮ, ਬਾਇਓਲੋਜੀ ਲੈਬ, ਕੰਪਿਊਟਰ ਲੈਬ ਇਸ ਦੇ ਨਾਲ-ਨਾਲ ਬੱਚਿਆਂ ਨੂੰ ਸਿਖਲਾਈ ਲਈ ਹੋਰ ਕਈ ਪ੍ਰਬੰਧ ਕੀਤੇ ਗਏ ਨੇ ਜਿਸ ਵਿੱਚ ਬੱਚੇ ਦਸਮੇਸ਼ ਪਿਤਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਵੀ ਸਿੱਖਦੇ ਹਨ। ਸਕੂਲ ਦੇ ਅੰਦਰ ਬੱਚਿਆਂ ਨੂੰ ਪੜ੍ਹਾਉਣ ਲਈ ਬਲੈਕ ਬੋਰਡ ਦੇ ਨਾਲ-ਨਾਲ ਹਾਈਟੈੱਕ ਸਿਸਟਮ ਵੀ ਮੌਜੂਦ ਹਨ। ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੋਜੈਕਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕੀ ਬੱਚੇ ਸ਼ਹਿਰ ਦੇ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਸਕਣ।
ਬਿਜਲੀ ਲਈ ਲਗਾਇਆ ਗਿਆ ਸੌਰ ਊਰਜਾ ਸਿਸਟਮ:ਜਲੰਧਰ ਦੇ ਜੰਡਿਆਲਾ ਇਲਾਕੇ ਦੇ ਇਸ ਸਕੂਲ ਵਿਚ ਐੱਨ. ਆਰ. ਆਈ ਵੱਲੋਂ ਪੂਰੇ ਸਕੂਲ ਨੂੰ ਸੌਰ ਊਰਜਾ ਨਾਲ ਚਲਾਉਣ ਲਈ ਸੋਲਰ ਪੈਨਲ ਲਗਾਏ ਗਏ ਹਨ। ਅੱਜ ਇਹ ਪੂਰਾ ਸਕੂਲ ਸੌਰ ਊਰਜਾ ਨਾਲ ਬਿਜਲੀ ਪ੍ਰਾਪਤ ਕਰ ਰਿਹਾ ਹੈ ਅਤੇ ਸਕੂਲ ਦੀ ਸਾਰੀ ਬਿਜਲੀ ਇੱਥੋਂ ਹੀ ਆਉਂਦੀ ਹੈ। ਸਟੀਲ ਦੀਆਂ ਛੱਤਾਂ ਉੱਪਰ ਤਿੰਨ ਵੱਖ-ਵੱਖ ਲੇਖ ਵਿੱਚ ਸੋਲਰ ਪੈਨਲ ਲਗਾਏ ਗਏ ਹਨ ਤਾਂ ਕੀ ਇਸ ਸਕੂਲ ਵਿੱਚ ਬਿਜਲੀ ਦੀ ਕੋਈ ਤੰਗੀ ਨਾ ਹੋਵੇ। ਸਕੂਲ ਦੇ ਪ੍ਰਿੰਸੀਪਲ ਮੁਤਾਬਿਕ ਇਹ ਪੰਜਾਬ ਦਾ ਪਹਿਲਾ ਅਜਿਹਾ ਸਕੂਲ ਹੈ ਜਿੱਥੇ ਬਿਜਲੀ ਸੌਰ ਊਰਜਾ ਤੋ ਪ੍ਰਾਪਤ ਕੀਤੀ ਜਾਂਦੀ ਹੈ।