ਜਲੰਧਰ: ਰਾਮਾਮੰਡੀ ਖੇਤਰ ਦੇ ਦਕੋਹਾ ਵਿੱਚ ਇਕ ਵਿਅਕਤੀ ਨੇ ਖ਼ਾਲੀ ਪਲਾਟ ਵਿੱਚ ਇਕ ਦਰਖ਼ਤ ਨਾਲ ਲਟਕ ਕੇ ਰੱਸੀ ਨਾਲ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਦਰਖ਼ਤ ਨਾਲ ਲਟਕੀ ਮਿਲੀ ਵਿਅਕਤੀ ਦੀ ਲਾਸ਼, ਖ਼ੁਦਕੁਸ਼ੀ ਕਰਨ ਦਾ ਖਦਸ਼ਾ - Nihang singh
ਜਲੰਧਰ 'ਚ ਇੱਕ ਵਿਅਕਤੀ ਨੇ ਦਰਖ਼ਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ।
ਨਿਹੰਗ ਸਿੰਘ ਦੀ ਲਾਸ਼
ਦਰਅਸਲ, ਬੀਤੀ ਸ਼ਾਮ ਤੋਂ ਅਣਪਛਾਤਾ ਵਿਅਕਤੀ ਇਲਾਕੇ ਵਿੱਚ ਪੈਦਲ ਘੁੰਮ ਰਿਹਾ ਸੀ। ਜਦੋਂ ਲੋਕਾਂ ਨੇ ਸਵੇਰੇ ਸੈਰ ਕਰਨ ਨਿਕਲੇ ਤਾਂ ਵੇਖਿਆ ਕਿ ਨਿਹੰਗ ਸਿੰਘ ਦੀ ਲਾਸ਼ ਦਰਖ਼ਤ ਨਾਲ ਲਟਕੀ ਹੋਈ ਸੀ। ਅਜੇ ਤੱਕ ਉਂਕਤ ਵਿਅਕਤੀ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਫ਼ਿਲਹਾਲ ਅਜੇ ਨਿਹੰਗ ਸਿੰਘ ਦੀ ਪਹਿਚਾਣ ਨਹੀਂ ਹੋ ਸਕੀ ਹੈ।