ਜਲੰਧਰ: ਬੀਤੇ ਦਿਨੀਂ ਪਤੀ ਪਤਨੀ ਦੇ ਆਪਸੀ ਝਗੜੇ 'ਤੇ ਅਣਜਾਣ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਉਸ ਅਣਜਾਣ ਵਿਅਕਤੀ ਨੇ ਔਰਤ ਦੇ ਪਤੀ ਪ੍ਰਲਾਦ ਦੀ ਲੱਤ 'ਤੇ ਗੋਲੀ ਚਲਾਈ। ਇਸ ਨਾਲ ਪ੍ਰਲਾਦ ਜ਼ਖਮੀ ਹੋ ਗਿਆ। ਇਲਾਜ ਲਈ ਪ੍ਰਲਾਦ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਇਸ 'ਤੇ ਪੀੜਤ ਪ੍ਰਲਾਦ ਨੇ ਦੱਸਿਆ ਕਿ ਉਸ ਦੀ ਪਤਨੀ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਭਰਾ ਦੇ ਘਰ ਜਾਣਾ ਚਾਹੁੰਦੀ ਸੀ ਪਰ ਪ੍ਰਲਾਦ ਉਸ ਨੂੰ ਭੇਜਣਾ ਨਹੀਂ ਸੀ ਚਾਹੁੰਦਾ। ਜਿਸ ਕਰਕੇ ਉਨ੍ਹਾਂ ਵਿਚਾਲੇ ਝਗੜਾ ਹੋ ਰਿਹਾ ਸੀ। ਜਿਸ ਨੂੰ ਦੇਖ ਕੇ ਰਾਹ ਜਾਂਦੇ ਵਿਅਕਤੀ ਨੇ ਪੀੜਤ ਦੀ ਪਤਨੀ ਨੂੰ ਝਗੜੇ ਦਾ ਕਾਰਨ ਪੁੱਛਿਆ ਤੇ ਕਿਹਾ ਕਿ ਉਹ ਉਸ ਦੇ ਨਾਲ ਹੈ। ਇਸ ਦੌਰਾਨ ਗੁਰਦੀਪ ਸਿੰਘ ਦੀ ਪੀੜਤ ਨਾਲ ਝੱੜਪ ਹੋ ਗਈ ਇਸ ਤੋਂ ਬਾਅਦ ਗੁਰਦੀਪ ਸਿੰਘ ਨੇ ਅਸਲਾ ਕੱਢ ਕੇ ਪ੍ਰਲਾਦ 'ਤੇ ਗੋਲੀ ਚਲਾ ਦਿੱਤੀ।