ਜਲੰਧਰ : ਸੀਆਈਏ ਸਟਾਫ-1 ਅਤੇ ਬਾਵਾ ਬਸਤੀ ਖੇਲ ਦੀ ਪੁਲਿਸ ਨੇ 307 ਅਤੇ ਲੁੱਟਖੋਹ ਦੇ ਮਾਮਲੇ ਵਿੱਚ ਦੋ ਨੌਜਵਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿੰਨ੍ਹਾਂ ਉੱਪਰ ਪਹਿਲਾਂ ਤੋਂ ਵੀ ਕਈ ਮਾਮਲਿਆਂ ਵਿੱਚ ਕੇਸ ਦਰਜ ਹਨ।
ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਆਈਏ-1 ਅਤੇ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਦੋ ਆਰੋਪੀਆਂ ਨੂੰ ਬਾਬਾ ਬੁੱਢਾ ਜੀ ਪੁਲੀ ਥਾਣਾ ਬਸਤੀ ਬਾਵਾ ਖੇਲ ਤੋਂ ਗ੍ਰਿਫਤਾਰ ਕੀਤਾ ਹੈ।
ਗੁਰਮੀਤ ਸਿੰਘ ਨੇ ਦੱਸਿਆ ਕਿ 29 ਜਨਵਰੀ 2019 ਨੂੰ ਰਾਤ ਸਾਡੇ ਅੱਠ ਵਜੇ ਬਸਤੀ ਗੁਜਾਂ ਸ਼ਮਸ਼ਾਨਘਾਟ ਦੇ ਕੋਲ ਸਚਿਨ ਪੋਪੀ ਗੋਰਾ ਅਤੇ ਲਵਪ੍ਰੀਤ ਸਿੰਘ ਪ੍ਰਭਜੋਤ ਉਰਫ਼ ਲਾਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਸਤੀ ਨੂੰ ਨਿਵਾਸੀ ਮਨਜੋਤ ਸਿੰਘ ਵਾਸੀ ਪੁੱਤਰ ਜਰਨੈਲ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਕੱਟ ਸੁੱਟਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਐਡਵੋਕੇਟ ਜਨਰਲ ਨੇ ਕੀਤੀ ਸੀਬੀਆਈ ਕਲੋਜ਼ਰ ਰਿਪੋਰਟ ਦੀ ਨਿਖੇਧੀ
ਹਮਲਾਵਰ ਮਨਜੋਤ ਨੂੰ ਮਰਾ ਹੋਇਆ ਸਮਝ ਕੇ ਉਸ ਨੂੰ ਉਥੇ ਹੀ ਛੱਡ ਕੇ ਚਲੇ ਗਏ, ਜਿਸ ਤੋਂ ਬਾਅਦ ਮਨਜੋਤ ਨੇ ਸ਼ਮਸ਼ਾਨਘਾਟ ਵਿੱਚ ਹੀ ਲੁੱਕ ਕੇ ਆਪਣੀ ਜਾਨ ਬਚਾਈ ਸੀ। ਦੋਸ਼ੀਆਂ ਨੇ ਮਨਜੋਤ 'ਤੇ ਇਸ ਲਈ ਹਮਲਾ ਕੀਤਾ ਸੀ ਕਿਉਂਕਿ ਮਨਜੋਤ ਦੀ ਆਕਾਸ਼ ਪੁੱਤਰ ਹਰਜਿੰਦਰ ਸਿੰਘ ਦੇ ਨਾਲ ਪੈਲੇਸ ਵਿੱਚ ਕਿਸੇ ਗੱਲ ਤੋਂ ਤੂੰ-ਤੂੰ-ਮੈਂ-ਮੈਂ ਹੋ ਗਈ ਸੀ।
ਸੀਆਈਏ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਸਚਿਨ ਆਪਣੇ ਸਾਥੀਆਂ ਦੇ ਨਾਲ ਬਾਬਾ ਬੁੱਢਾ ਜੀ ਪੁਲੀ ਦੇ ਕੋਲ ਮੌਜੂਦ ਹੈ। ਇਸ ਸੂਚਨਾ ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਸਚਿਨ ਪੁੱਤਰ ਬੰਸੀ ਲਾਲ ਨਿਵਾਸੀ ਸੰਤ ਨਗਰ ਬਸਤੀ ਦਾਨਿਸ਼ਮੰਦਾਂ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਲੇਟ ਗੁਰਮੀਤ ਸਿੰਘ ਨਿਵਾਸੀ ਸ਼ਿਵ ਨਗਰ ਨਾਗਰਾ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦੀ ਛਾਪਾਮਾਰੀ ਤੋਂ ਪਤਾ ਚੱਲਿਆ ਹੈ ਕਿ ਸਚਿਨ ਬੋਧੀ ਮੁਹੱਲਾ ਮਖਦੂਮਪੁਰਾ ਦੇ ਪ੍ਰਿੰਸ ਬਾਬਾ ਦੇ ਕੋਲ ਰਹਿਣ ਲੱਗਿਆ ਸੀ ਅਤੇ ਖੋਹ ਮਾਰ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਇੰਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।