ਪੁਲਿਸ ਨੇ 45 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਕਾਬੂ ਜਲੰਧਰ:ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਰਹਿ ਸਕੇ। ਇਸੇ ਮੁਹਿੰਮ ਤਹਿਤ ਹੀ ਜਲੰਧਰ ਦਿਹਾਤੀ (Jalandhar Rural Police) ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਡਰਾ ਧਮਕਾ ਕੇ 45 ਲੱਖ ਦੀ ਫਿਰੌਤੀ ਮੰਗਣ ਵਾਲੇ 04 ਮੈਂਬਰੀ ਗਿਰੋਹ ਦੇ 03 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਕਰਾਇਮ ਬ੍ਰਾਂਚ ਜਲੰਧਰ ਦਿਹਾਤੀ ਨੂੰ ਖੁਫੀਆਂ ਸੋਰਸਾਂ ਤੋਂ ਇਤਲਾਹ ਮਿਲੀ:- ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 01,01,2023 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੂੰ ਖੁਫੀਆਂ ਸੋਰਸਾਂ ਤੋਂ ਇਤਲਾਹ ਮਿਲੀ ਸੀ ਕਿ ਰਾਹੁਲ ਕੁਮਾਰ ਉਰਫ ਅਮਨ ਪੁੱਤਰ ਮੇਜਰ ਲਾਲ ਵਾਸੀ ਆਵਾ ਮੂਹਲਾ, ਨਕੋਦਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ, ਸੁਖਵਿੰਦਰ ਕੌਰ ਪਤਨੀ ਮੇਜਰ ਲਾਲ ਵਾਸੀ ਆਵਾ ਮੁੱਹਲਾ ਆਦਿ।
ਗਿਰੋਹ ਦੇ ਮੈਂਬਰ ਲੋਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆ ਦੇ ਕੇ ਜ਼ਬਰੀ ਪ੍ਰਾਪਤੀ ਕਰਦੇ ਸਨ :-ਪੁਲਿਸ ਨੇ ਦੱਸਿਆ ਇਸ ਤੋਂ ਇਲਾਵਾ ਨਕੋਦਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ, ਸਿਮਰਨਜੀਤ ਸਿੰਘ ਉਰਫ ਸਨੀ ਪੁੱਤਰ ਬਲਕਾਰ ਸਿੰਘ ਉਰਫ ਬਿੱਟੂ ਵਾਸੀ ਮੁਹੱਲਾ ਮੱਲੀਆ ਜੀਰਾ, ਥਾਣਾ ਸਿਟੀ ਜੀਰਾ, ਜਿਲ੍ਹਾ ਫਿਰੋਜਪੁਰ, ਜਸਕੀਰਤ ਸਿੰਘ ਉਰਫ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਗੁਰਨਾਮ ਸਿੰਘ ਮੁਹੱਲਾ ਢੇਰੀਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ ਅਤੇ ਕੁੱਝ ਹੋਰ ਵਿਅਕਤੀਆਂ ਨੇ ਇੱਕ ਗੈਂਗ ਬਣਾ ਰੱਖਿਆ ਹੋਇਆ ਹੈ। ਜੋ ਜਾਅਲੀ ਪਰੂਫ ਉੱਤੇ ਸਿਮ ਕਾਰਡ ਖਰੀਦ ਕੇ ਉਸ ਸਿਮ ਤੋਂ ਲੋਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆ ਦੇ ਕੇ ਅਤੇ ਹੋਰ ਨੁਕਸਾਨ ਦਾ ਡਰ ਦੇ ਕੇ ਜ਼ਬਰੀ ਪ੍ਰਾਪਤੀ ਕਰਦੇ ਹਨ।
ਪੁਲਿਸ ਵੱਲੋਂ ਮੁਕੱਦਮਾ ਦਰਜ:-ਪੁਲਿਸ ਨੇ ਦੱਸਿਆ ਇਹ ਸਾਰੇ ਜਣੇ ਨਕੋਦਰ ਸ਼ਹਿਰ ਵਿਚ ਕਾਫੀ ਸਰਗਰਮ ਹਨ। ਇਹ ਨਕੋਦਰ ਸ਼ਹਿਰ ਵਿਚ ਕਿਸੇ ਵਾਰਦਾਤ ਦੀ ਫਰਾਕ ਵਿੱਚ ਨਕੋਦਰ ਸ਼ਹਿਰ ਵਿਚ ਘੁੰਮ ਰਹੇ ਹਨ। ਜੇਕਰ ਖੁਫੀਆ ਸੋਰਸ ਲਗਾਕੇ, ਇਹਨਾਂ ਦੀ ਨਕੋਦਰ ਸ਼ਹਿਰ ਵਿੱਚ ਭਾਲ ਕੀਤੀ ਜਾਵੇ ਤਾਂ ਇਹ ਸਾਰਾ ਗੈਂਗ ਕਾਬੂ ਆ ਸਕਦਾ ਹੈ। ਜੋ ਇਹ ਇਤਲਾਹ ਠੋਸ, ਭਰੋਸੇਯੋਗ ਹੋਣ ਉੱਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਮੁਕੱਦਮਾ ਨੰਬਰ 01 ਮਿਤੀ 01.01.2023 ਅਧ 386,120-ਬੀ 34 IPC ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਹ ਵੀ ਪੜੋ:-ਬ੍ਰੇਕਅੱਪ ਤੋਂ ਬਾਅਦ ਪ੍ਰੇਮੀ ਨੇ ਪ੍ਰੇਮਿਕਾ ਨੂੰ ਮਾਰਿਆ ਚਾਕੂ, ਮੁਲਜ਼ਮ ਪ੍ਰੇਮੀ ਗ੍ਰਿਫਤਾਰ