ਪੰਜਾਬ

punjab

ETV Bharat / state

ਹੈਰਾਨੀਜਨਕ ! ਗੋਲਗੱਪੇ ਵੇਚਣ ਵਾਲਾ 1 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ - police arrested a golgappa seller with 1 kg of opium

ਜਲੰਧਰ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਗੋਲਗੱਪੇ ਵੇਚਣ ਵਾਲੇ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪੈਦਲ ਆ ਰਿਹਾ ਸੀ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਇਸ ਤੋਂ ਇੱਕ ਕਿੱਲੋਂ ਅਫੀਮ ਬਰਾਮਦ ਹੋਈ।

ਗੋਲਗੱਪੇ ਵੇਚਣ ਵਾਲਾ 1 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ
ਗੋਲਗੱਪੇ ਵੇਚਣ ਵਾਲਾ 1 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ

By

Published : Jul 13, 2022, 1:31 PM IST

ਜਲੰਧਰ:ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ (Phillaur police) ਨਸ਼ਾ ਤਸਕਰਾਂ ਦੇ ਖ਼ਿਲਾਫ਼ ਛੇੜੀ ਗਈ ਮੁਹਿੰਮ (Campaign launched against drug traffickers) ਦੇ ਤਹਿਤ ਉਦੋਂ ਸਫਲਤਾ ਮਿਲੀ, ਜਦੋਂ ਕਿ ਉਨ੍ਹਾਂ ਨੇ ਇੱਕ ਕਿਲੋ ਅਫੀਮ ਸਣੇ ਇੱਕ ਗੋਲਗੱਪੇ ਵੇਚਣ ਵਾਲੇ ਨੂੰ ਕੀਤਾ ਗ੍ਰਿਫ਼ਤਾਰ (Arrested)। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਨਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਫਿਲੌਰ (Inspector Narinder Singh Chief Officer Phillaur Police Station) ਨੇ ਦੱਸਿਆ ਹੈ, ਕਿ ਏ.ਐੱਸ.ਆਈ. ਉਮੇਸ਼ ਕੁਮਾਰ ਥਾਣਾ ਫਿਲੌਰ ਨੇ ਸਮੇਤ ਪੁਲਿਸ ਪਾਰਟੀ ਨੇ ਨਵਾਂਸ਼ਹਿਰ ਰੋਡ ‘ਤੇ ਨਾਕਾ ਬੰਦੀ (Blockade on Nawanshahr Road) ਕੀਤੀ ਹੋਈ ਸੀ, ਜਿਸ ਦੌਰਾਨ ਇਹ ਮੁਲਜ਼ਮ ਪੈਦਲ ਆ ਰਿਹਾ ਸੀ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਇਸ ਤੋਂ ਇੱਕ ਕਿੱਲੋਂ ਅਫੀਮ ਬਰਾਮਦ ਹੋਈ।

ਪੁਲਿਸ ਮੁਤਾਬਿਕ ਮੁਲਜ਼ਮ ਦੀ ਪਛਾਣ ਫਿਲੌਰ ਤੋਂ ਮਾਨ ਦੇਵ ਪੁੱਤਰ ਨੇਕਸੇ ਲਾਲ ਵਾਸੀ ਪਿੰਡ ਰਾਮਗੜ੍ਹ (Village Ramgarh) ਵਜੋਂ ਹੋਈ ਹੈ। ਇਸ ਮੌਕੇ ਇੰਸਪੈਕਟਰ ਨਰਿੰਦਰ ਸਿੰਘ (Inspector Narinder Singh) ਨੇ ਦੱਸਿਆ ਕਿ ਮੁਲਜ਼ਮ ਉੱਤਰ ਪ੍ਰਦੇਸ਼ (Uttar Pradesh) ਤੋਂ ਉਹ ਅਫੀਮ ਲੈ ਕੇ ਆ ਰਿਹਾ ਸੀ ਅਤੇ ਇਸ ਦੀ ਸਪਲਾਈ ਉਹ ਲੁਧਿਆਣਾ ਦੀ ਟਰੱਕ ਯੂਨੀਅਨ (Truck Union of Ludhiana) ਵਿੱਚ ਕਰਦਾ ਸੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਰਿਮਾਂਡ ਦੌਰਾਨ ਹੋ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਮਹਿਲਾ ਨਸ਼ਾ ਤਸਕਰਾਂ ਦੀ ਵੀਡੀਓ ਵਾਇਰਲ, ਐਕਸ਼ਨ ’ਚ ਪੁਲਿਸ

ਗੋਲਗੱਪੇ ਵੇਚਣ ਵਾਲਾ 1 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ

ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਗੋਲ ਗੱਪੇ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਮੁਤਾਬਿਕ ਮੁਲਜ਼ਮ ‘ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ ਉਸ ਬਾਰੇ ਵੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲਕਾਂਡ: 7 ਦਿਨਾਂ ਦੀ ਰਿਮਾਂਡ ’ਤੇ ਸਾਬਕਾ ਮੰਤਰੀ ਦਾ ਭਤੀਜਾ ਸੰਦੀਪ ਕਾਹਲੋਂ

ABOUT THE AUTHOR

...view details