ਜਲੰਧਰ: ਪਿਛਲੇ ਦਿਨਾਂ ਵਿਦੇਸ਼ ਵਿੱਚ ਬੈਠਾ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾਈ ਹੈ, ਜਿਸ ਵਿੱਚ ਉਸ ਨੇ ਭਾਰਤ ਦੇ ਸੰਵਿਧਾਨ ਨੂੰ ਗਲਤ ਠਹਿਰਾਇਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ 26 ਜਨਵਰੀ 2020 ਨੂੰ ਜਿੱਥੇ ਪੂਰੇ ਦੇਸ਼ ਵਿੱਚ ਤਿਰੰਗਾ ਲਹਿਰਾਇਆ ਜਾਏਗਾ, ਉੱਥੇ ਸੰਵਿਧਾਨ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ।
ਵੀਡੀਓ ਵਾਇਰਲ ਦੇ ਬਾਅਦ ਪੂਰੇ ਭਾਰਤ ਵਿੱਚ ਜਿੱਥੇ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਜਲੰਧਰ ਵਿੱਚ ਸ਼ੁੱਕਰਵਾਰ ਨੂੰ ਡੀਸੀ ਦਫਤਰ ਦੇ ਬਾਹਰ ਦਲਿਤ ਸਮਾਜ ਦੇ ਸਮੂਹ ਜਥੇਬੰਦੀਆਂ, ਸ਼ਿਵ ਸੈਨਾ ਨੇ ਪੰਨੂ ਦਾ ਪੁਤਲਾ ਫੂਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਪੰਜਾਬ ਸਰਕਾਰ ਦੇ ਨਾਮ 'ਤੇ ਮੰਗ ਪੱਤਰ ਸੌਂਪ ਕੇ ਕਿਹਾ ਕਿ, ਜੇ 20 ਜਨਵਰੀ 2020 ਤੱਕ ਇਸ ਉੱਤੇ ਮਾਮਲਾ ਨਾ ਦਰਜ ਕੀਤਾ ਗਿਆ ਤਾਂ ਉਹ ਜਲੰਧਰ ਬੰਦ ਦੀ ਕਾਲ ਦੇਣਗੇ ਅਤੇ ਇਸ ਨੇ ਜੋ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਹੋਈ ਹੈ। ਉਸ ਨੂੰ ਤੁਰੰਤ ਰੱਦ ਕਰਵਾਇਆ ਜਾਵੇ।