ਪੰਜਾਬ

punjab

ETV Bharat / state

ਗੁਰਦਾਸਪੁਰ ਪੁਲਿਸ ਨੇ ਜਲੰਧਰ 'ਚ ਮਾਰਿਆ ਛਾਪਾ - ਮਹਿਲਾ ਅਫ਼ਸਰ ਦੀ ਅਗਵਾਈ

ਜਲੰਧਰ ਦੇ ਬਸਤੀ ਬਾਵਾ ਖੇਲ ਦੇ ਥਾਣਾ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਦੀਨਾਨਗਰ 'ਚ ਨਬਾਲਿਗ ਲੜਕੀ ਨੂੰ ਭਜਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਉਕਤ ਮੁੰਡਾ ਅਤੇ ਕੁੜੀ ਰਾਜਨਗਰ 'ਚ ਰਹਿ ਰਹੇ ਸਨ, ਜਿਸ 'ਚ ਗੁਰਦਾਸਪੁਰ ਦੀ ਪੁਲਿਸ ਉਨ੍ਹਾਂ ਨੂੰ ਨਾਲ ਲੈ ਗਈ ਹੈ।

ਗੁਰਦਾਸਪੁਰ ਪੁਲਿਸ ਨੇ ਜਲੰਧਰ 'ਚ ਮਾਰਿਆ ਛਾਪਾ
ਗੁਰਦਾਸਪੁਰ ਪੁਲਿਸ ਨੇ ਜਲੰਧਰ 'ਚ ਮਾਰਿਆ ਛਾਪਾ

By

Published : Jun 15, 2021, 12:07 PM IST

ਜਲੰਧਰ: ਜਲੰਧਰ ਦੇ ਰਾਜਨਗਰ ਇਲਾਕੇ 'ਚ ਉਸ ਸਮੇਂ ਰੌਲਾ ਪੈ ਗਿਆ, ਜਦੋਂ ਗੁਰਦਾਸਪੁਰ ਤੋਂ ਮਹਿਲਾ ਅਫ਼ਸਰ ਦੀ ਅਗਵਾਈ ਵਿੱਚ ਟੀਮ ਨੇ ਛਾਪੇਮਾਰੀ ਕਰਦਿਆਂ ਇੱਕ ਮੁੰਡੇ ਅਤੇ ਕੁੜੀ ਨੂੰ ਹਿਰਾਸਤ 'ਚ ਲੈ ਲਿਆ। ਦਰਅਸਲ ਇਹ ਸਾਰਾ ਮਾਮਲਾ ਪ੍ਰੇਮ ਸਬੰਧਾਂ ਦਾ ਸੀ। ਜਿਸ ਨੂੰ ਲੈਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੀਨਾਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ, ਕਿ ਉਨ੍ਹਾਂ ਦੀ ਨਬਾਲਿਗ ਧੀ ਨੂੰ ਉਕਤ ਮੁੰਡਾ ਵਰਗਲਾ ਕੇ ਲੈ ਗਿਆ ਹੈ।

ਗੁਰਦਾਸਪੁਰ ਪੁਲਿਸ ਨੇ ਜਲੰਧਰ 'ਚ ਮਾਰਿਆ ਛਾਪਾ

ਇਹ ਵੀ ਪੜ੍ਹੋ:ਅਗਾਮੀ ਵਿਧਾਨ ਸਭਾ ਚੋਣਾਂ 'ਚ ਵਿਸਾਰੇ ਮੁੱਦੇ ਰਹਿਣਗੇ ਭਾਰੂ

ਇਸ ਸਬੰਧੀ ਜਲੰਧਰ ਦੇ ਬਸਤੀ ਬਾਵਾ ਖੇਲ ਥਾਣਾ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਦੀਨਾਨਗਰ 'ਚ ਨਬਾਲਿਗ ਲੜਕੀ ਨੂੰ ਭਜਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਉਕਤ ਮੁੰਡਾ ਅਤੇ ਕੁੜੀ ਰਾਜਨਗਰ 'ਚ ਰਹਿ ਰਹੇ ਸਨ। ਗੁਰਦਾਸਪੁਰ ਪੁਲਿਸ ਉਨ੍ਹਾਂ ਨੂੰ ਨਾਲ ਲੈ ਗਈ ਹੈ।

ਇਹ ਵੀ ਪੜ੍ਹੋ:ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ Chief Secretary ਪੰਜਾਬ ਤਲਬ

ABOUT THE AUTHOR

...view details