ਜਲੰਧਰ:ਪਿੰਡ ਗੰਢਾਂ ਵਿਖੇ ਇੱਕ ਐਨਆਰਆਈ ਫਾਰਮ ਹਾਊਸ (Farm House) 'ਚ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਚੋਰ ਫਾਰਮ ਹਾਊਸ ਦਾ ਦਰਵਾਜ਼ਾ(The door) ਤੋੜ ਕੇ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ।
ਫ਼ਾਰਮ ਹਾਊਸ ਦੀ ਮਾਲਕਣ ਸੁਨੀਤਾ ਦੁੱਗਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਡਰਾਈਵਰ (Driver) 'ਤੇ ਸ਼ੱਕ ਹੈ ਕਿਉਂਕਿ ਉਸ ਫਾਰਮ ਹਾਊਸ ਵਿਖੇ ਇਕ ਮਾਲੀ ਕੇਅਰ ਟੇਕਰ ਕਰਦਾ ਸੀ ਪਰ ਜਦੋਂ ਮਾਲੀ ਚਲਾ ਗਿਆ ਤਾਂ ਉਸ ਡਰਾਇਵਰ ਨੇ ਕਿਹਾ ਕਿ ਉਹ ਇਥੇ ਮਾਲੀ ਦਾ ਵੀ ਕੰਮ ਕਰੇਗਾ ਅਤੇ ਡਰਾਇਵਿੰਗ ਦਾ ਵੀ ਕੰਮ ਕਰ ਲਵੇਗਾ ਪਰ ਉਸ ਦੀ ਤਨਖਾਹ ਵਧਾ ਦਿੱਤੀ ਜਾਵੇ ਉਨ੍ਹਾਂ ਨੇ ਉਸੀ ਤਨਖਾਹ ਵਧਾ ਦਿੱਤੀ।