ਪੰਜਾਬ

punjab

ETV Bharat / state

ਜਲੰਧਰ ਦੇ ਸ਼ਾਹਕੋਟ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ

ਪ੍ਰੋਗਰਾਮ ਚੋਣ ਚਰਚਾ ਵਿੱਚ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ, ਆਓ ਜਾਣਦੇ ਹਾਂ ਇਸ ਪ੍ਰੋਗਰਾਮ ਦੇ ਜਰੀਏ ਕਿ ਕੀ ਹਨ ਸ਼ਾਹਕੋਟ ਹਲਕੇ ਦੇ ਮੁੱਦੇ ਅਤੇ ਰਾਜਨੀਤਿਕ ਹਾਲਾਤ, ਇਨ੍ਹਾਂ ਹਾਲਾਤਾਂ ਉੱਤੇ ਕੀ ਕਹਿੰਦੇ ਨੇ ਸ਼ਾਹਕੋਟ ਦੇ ਲੋਕ ....

ਜਲੰਧਰ ਦੇ ਸ਼ਾਹਕੋਟ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ
ਜਲੰਧਰ ਦੇ ਸ਼ਾਹਕੋਟ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ

By

Published : Jan 19, 2022, 4:25 PM IST

Updated : Jan 19, 2022, 5:24 PM IST

ਜਲੰਧਰ: ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸ਼ਾਹਕੋਟ ਇੱਕ ਅਹਿਮ ਵਿਧਾਨ ਸਭਾ ਹਲਕਾ ਹੈ, ਜਲੰਧਰ ਦੇ ਇਸ ਵਿਧਾਨ ਸਭਾ ਹਲਕੇ ਵਿੱਚ ਕਰੀਬ 22 ਸਾਲ ਅਕਾਲੀ ਦਲ ਦਾ ਰਾਜ ਰਿਹਾ ਅਤੇ ਪਿਛਲੀ ਵਾਰ ਵੀ ਇਥੋਂ ਅਕਾਲੀ ਦਲ ਹੀ ਜੇਤੂ ਸੀ ਪਰ ਅਕਾਲੀ ਦਲ ਆਪ ਦੇ ਵਿਧਾਇਕ ਦੀ ਮੌਤ ਹੋ ਜਾਣ ਕਰਕੇ ਇੱਥੇ ਜ਼ਮੀਨੀ ਚੋਣਾਂ ਕਰਵਾਈਆਂ ਗਈਆਂ, ਜਿਸ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ।

ਦਰਅਸਲ ਇਸ ਇਲਾਕੇ ਵਿੱਚ ਅਕਾਲੀ ਦਲ ਦੇ ਆਗੂ ਅਜੀਤ ਸਿੰਘ ਕੁਹਾੜ ਨੇ 22 ਸਾਲ ਰਾਜ ਕੀਤਾ। 2018 ਵਿੱਚ ਉਨ੍ਹਾਂ ਦੀ ਮੌਤ ਹੋ ਜਾਣ ਕਰਕੇ ਇਸ ਇਲਾਕੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਜਿਸ ਵਿੱਚ ਅਕਾਲੀ ਦਲ ਵੱਲੋਂ ਅਜੀਤ ਸਿੰਘ ਕੋਹਾੜ ਦੇ ਬੇਟੇ ਨਾਇਬ ਸਿੰਘ ਕੋਹਾੜ ਨੂੰ ਟਿਕਟ ਦਿੱਤੀ ਗਈ ਜਦਕਿ ਉਸ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਨੂੰ ਇਹ ਟਿਕਟ ਮਿਲੀ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਹਰਦੇਵ ਸਿੰਘ ਲਾਡੀ ਨੇ ਨਾਇਬ ਸਿੰਘ ਕੋਹਾੜ ਨੂੰ ਕਰੀਬ 38 ਹਜ਼ਾਰ ਵੋਟਾਂ ਨਾਲ ਹਰਾ ਕੇ ਸ਼ਾਹਕੋਟ ਦੀ ਇਸ ਸੀਟ ਤੇ ਕਬਜ਼ਾ ਕੀਤਾ ਸੀ।

ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਵੇਰਵਾ

ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ 3 ਮੁੱਖ ਇਲਾਕੇ ਹਨ ਜਿਨ੍ਹਾਂ ਵਿੱਚ ਸ਼ਾਹਕੋਟ ਲੋਹੀਆਂ ਅਤੇ ਮਹਿਤਪੁਰ ਵਿਖੇ ਕੱਲੇ-ਕੱਲੇ ਇਲਾਕੇ ਵਿੱਚ 13-13 ਵਾਰਡ ਮੌਜੂਦ ਹਨ। ਇਸ ਤੋਂ ਇਲਾਵਾ ਇਸ ਹਲਕੇ ਵਿੱਚ 234 ਪਿੰਡ ਅਤੇ ਇੰਨੀਆਂ ਹੀ ਪੰਚਾਇਤਾਂ ਹਨ। ਸ਼ਾਹਕੋਟ ਹਲਕੇ ਦੇ ਸ਼ਾਹਕੋਟ ਇਲਾਕੇ ਵਿੱਚ 92 ਪਿੰਡ, ਲੋਹੀਆਂ ਵਿਚ 82 ਪਿੰਡ ਅਤੇ ਮਹਿਤਪੁਰ ਇਲਾਕੇ ਵਿੱਚ 59 ਪਿੰਡ ਹਨ। ਫਿਲਹਾਲ ਇਸ ਇਲਾਕੇ ਵਿੱਚ ਇਸ ਵਾਰ 20 ਫਰਵਰੀ ਨੂੰ ਇਲਾਕੇ ਦੇ ਕਰੀਬ 1 ਲੱਖ 82 ਹਜ਼ਾਰ (182000) ਵੋਟਰ ਹਨ ਜੋ ਇਸ ਵਾਰ ਆਪਣੇ ਹਲਕੇ ਦੇ ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ।

ਇਸ ਵਾਰ ਦੀਆਂ ਚੋਣਾਂ ਲਈ ਕੌਣ-ਕੌਣ ਉਮੀਦਵਾਰ

ਜਲੰਧਰ ਦੇ ਸ਼ਾਹਕੋਟ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ

ਇਸ ਵਾਰ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਕਿ ਪਹਿਲੇ ਹੀ ਇਸ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਇਸ ਹਲਕੇ ਲਈ ਇਥੋਂ ਦੇ ਪੁਰਾਣੇ ਅਕਾਲੀ ਆਗੂ ਅਤੇ ਪੂਰਵ ਕੈਬਿਨੇਟ ਮੰਤਰੀ ਸਵਰਗੀ ਅਜੀਤ ਸਿੰਘ ਕੋਹਾੜ ਦੇ ਪੋਤੇ ਬਚਿੱਤਰ ਸਿੰਘ ਨੂੰ ਟਿਕਟ ਦਿੱਤੀ ਹੋਈ ਹੈ ਜਦਕਿ ਆਮ ਆਦਮੀ ਪਾਰਟੀ ਵੱਲੋਂ ਇਹ ਸੀਟ ਦੇ ਲਈ ਰਤਨ ਸਿੰਘ ਕਾਕੜ ਕਲਾਂ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਇਸ ਹਲਕੇ ਵਿੱਚ ਫਿਲਹਾਲ ਭਾਰਤੀ ਜਨਤਾ ਪਾਰਟੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਜਾਣਾ ਹੈ।

ਸ਼ਾਹਕੋਟ ਹਲਕੇ ਵਿੱਚ ਆਮ ਲੋਕਾਂ ਦੇ ਮੁੱਦੇ

ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ ਜਦ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਸ਼ਹਿਰ ਦੇ ਅੰਦਰ ਰਹਿੰਦੇ ਲੋਕ ਇੱਥੋਂ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਦੇ ਕੰਮਾਂ ਤੋਂ ਕਾਫੀ ਖੁਸ਼ ਦਿਖੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਧਾਇਕ ਨੇ ਇਲਾਕੇ ਵਿੱਚ ਬਹੁਤ ਕੰਮ ਕਰਵਾਏ ਹਨ ਅਤੇ ਇਸੇ ਦੇ ਚੱਲਦੇ ਇਸ ਵਾਰ ਵੀ ਚੋਣਾਂ ਵਿੱਚ ਹਰਦੇਵ ਸਿੰਘ ਲਾਡੀ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਲਾਕੇ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਇਲਾਕੇ ਦੇ ਅੰਦਰ ਦੀਆਂ ਸੜਕਾਂ, ਗਲੀਆਂ ਸੀਵਰੇਜ ਇਹ ਸਭ ਤੋਂ ਇਲਾਕੇ ਦੇ ਲੋਕ ਸੰਤੁਸ਼ਟ ਦਿਖੇ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਕੰਮ ਪਿਛਲੇ ਕਈ ਵਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਨਹੀਂ ਕੀਤੇ ਉਹ ਕੰਮ ਕਾਂਗਰਸ ਸਰਕਾਰ ਵਿਚ ਪੂਰੇ ਕੀਤੇ ਗਏ ਹਨ।

ਸ਼ਾਹਕੋਟ ਦੇ ਬਾਹਰੀ ਇਲਾਕਿਆਂ ਦੇ ਲੋਕ ਕਾਂਗਰਸ ਤੋਂ ਦੁਖੀ

ਉਧਰ ਸ਼ਾਹਕੋਟ ਨਗਰ ਦੇ ਬਾਹਰ ਦੇ ਇਲਾਕਿਆਂ ਦੇ ਲੋਕ ਕਾਂਗਰਸ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਅੰਦਰ ਤਾਂ ਹਲਕੇ ਦੇ ਵਿਧਾਇਕ ਵੱਲੋਂ ਪੂਰੇ ਕੰਮ ਕਰਵਾਏ ਗਏ ਹਨ ਪਰ ਸ਼ਹਿਰ ਦੇ ਬਾਹਰੀ ਇਲਾਕਿਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਲੋਕਾਂ ਨੇ ਆਪਣੇ ਇਲਾਕੇ ਦੇ ਹਾਲਾਤ ਦਿਖਾਉਂਦੇ ਹੋਏ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਦੇ ਬਾਹਰ ਖੜ੍ਹਾ ਅਤੇ ਕੱਚੀਆਂ ਸੜਕਾਂ ਵੱਲ ਸਾਡਾ ਧਿਆਨ ਦਿਵਾਇਆ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵਿੱਚ ਨਾਂ ਤੇ ਕੋਈ ਸੀਵਰੇਜ ਦਾ ਪ੍ਰਬੰਧ ਹੈ ਤੇ ਨਾ ਹੀ ਵਿਧਾਇਕ ਵੱਲੋਂ ਸੜਕਾਂ ਅਤੇ ਗਲੀਆਂ ਦਾ ਕੋਈ ਇੰਤਜ਼ਾਮ ਕੀਤਾ ਗਿਆ ਹੈ। ਲੋਕਾਂ ਮੁਤਾਬਿਕ ਇਸ ਦਾ ਖਾਮਿਆਜ਼ਾ ਇਸ ਵਾਰ ਇਲਾਕੇ ਦੇ ਵਿਧਾਇਕ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ:'ਆਪ' ਦੀ ਵੀਡੀਓ 'ਤੇ ਵਿਵਾਦ: ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਕਹਿਣ 'ਤੇ ਭੜਕੇ ਕਾਂਗਰਸੀ !

ਸ਼ਾਹਕੋਟ ਦੇ ਇਸ ਚੋਣ ਚਰਚਾ ਪ੍ਰੋਗਰਾਮ ਵਿੱਚ ਲੋਕਾਂ ਨਾਲ ਅਸੀਂ ਇੱਥੇ ਦੇ ਰਾਜਨੀਤਿਕ ਅਤੇ ਜ਼ਮੀਨੀ ਹਾਲਾਤਾਂ ਤੇ ਗੱਲਬਾਤ ਕੀਤੀ ਜਿਸ ਵਿੱਚ ਕੁਝ ਲੋਕ ਤਾਂ ਇਲਾਕੇ ਦੇ ਵਿਧਾਇਕ ਤੋਂ ਕਾਫੀ ਖੁਸ਼ ਨਜ਼ਰ ਆਏ ਪਰ ਉੱਥੇ ਹੀ ਕੁਝ ਐਸੇ ਲੋਕ ਵੀ ਸਨ ਜੋ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਕਾਫੀ ਨਿਰਾਸ਼ ਸੀ। ਫਿਲਹਾਲ ਹੁਣ ਇਸ ਇਲਾਕੇ ਦੇ ਵੋਟਰ ਆਉਣ ਵਾਲੀ ਫਰਵਰੀ ਮਹੀਨੇ ਦੀ 20 ਤਰੀਕ ਨੂੰ ਵੋਟ ਪਾ ਕੇ ਇਹ ਫ਼ੈਸਲਾ ਕਰਨਗੇ ਕਿ ਇਸ ਵਾਰ ਉਨ੍ਹਾਂ ਨੂੰ ਆਪਣੇ ਇਲਾਕੇ 'ਚੋਂ ਕਿਹੜੀ ਪਾਰਟੀ ਦਾ ਉਮੀਦਵਾਰ ਲੱਗਦਾ ਹੈ ਜੋ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ।

ਇਹ ਵੀ ਪੜ੍ਹੋ:ਨਕੋਦਰ ਵਿਧਾਨ ਸਭਾ ਇਲਾਕੇ ਵਿੱਚ ਚੋਣ ਚਰਚਾ

Last Updated : Jan 19, 2022, 5:24 PM IST

ABOUT THE AUTHOR

...view details