ਜਲੰਧਰ: ਪੂਰੇ ਦੇਸ਼ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਦੇ ਚਲਦੇ ਜਲੰਧਰ ਵੀ ਲੋਕਾਂ ਵੱਲੋਂ ਇਸ ਤਿਉਹਾਰ ਦੀਆਂ ਖੁਸ਼ੀਆਂ ਜੀ ਭਰ ਕੇ ਮਨਾਇਆ ਜਾ ਰਹੀਆਂ ਹਨ, ਕਿਉਂਕਿ ਪਿਛਲੇ ਦੋ ਸਾਲ ਕੋਵਿਡ ਕਰਕੇ ਲੋਕਾਂ ਵੱਲੋਂ ਇਹ ਤਿਉਹਾਰ ਕੋਵਿਡ ਗਾਈਡਲਾਈਂਸ ਦੇ ਚੱਲਦੇ ਨਹੀਂ ਮਨਾਇਆ ਗਿਆ ਸੀ। ਇਸ ਵਾਰ ਜਿੱਥੇ ਦੀਵਾਲੀ ਦੇ ਚਲਦੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ।
ਦੂਜੇ ਪਾਸੇ, ਲੋਕਾਂ ਵੱਲੋਂ ਖੂਬ ਪਟਾਕਿਆਂ ਦੀ ਖ਼ਰੀਦਦਾਰੀ ਵੀ ਕੀਤੀ ਗਈ। ਦੀਵਾਲੀ ਦੀ ਸ਼ਾਮ ਆਉਂਦੇ ਹੀ ਪਹਿਲੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਗਈ। ਗੁਰਦੁਆਰੇ-ਮੰਦਿਰਾਂ ਵਿੱਚ ਜਾ ਕੇ ਮੱਥਾ ਟੇਕਿਆ ਗਿਆ ਅਤੇ ਉਸ ਤੋਂ ਬਾਅਦ ਸ਼ੁਰੂ ਹੋਇਆ ਪਟਾਕਿਆਂ ਦਾ ਸਿਲਸਿਲਾ।
ਜਲੰਧਰ ਵਿਖੇ ਦੀਵਾਲੀ ਦੀ ਧੂਮ, ਵੇਖੋ ਤਸਵੀਰਾਂ
ਹਾਲਾਂਕਿ ਪ੍ਰਸ਼ਾਸਨ ਵਲੋਂ ਪਹਿਲੇ ਗ੍ਰੀਨ ਦੀਵਾਲੀ ਅਤੇ ਲੋਕਾਂ ਨੂੰ ਪਟਾਖੇ ਨਾ ਚਲਾਨ ਦੀ ਸਲਾਹ ਦਿੱਤੀ ਗਈ ਸੀ ਅਤੇ ਬਹੁਤ ਹੀ ਸੀਮਿਤ ਦੁਕਾਨਾਂ ਨੂੰ ਪਟਾਕੇ ਵੇਚਣ ਦੀ ਇਜਾਜ਼ਤ ਮਿਲੀ ਸੀ। ਪਰ, ਇਸ ਦੇ ਬਾਵਜੂਦ ਇਸ ਦੇ ਦੋ ਸਾਲ ਕੋਰੋਨਾ ਦੀਆਂ ਗਾਈਡਲਾਈਨਜ਼ ਦੇ ਚੱਲਦੇ ਲੋਕ ਤਿਉਹਾਰਾਂ ਨੂੰ ਸਹੀ ਢੰਗ ਨਾਲ ਨਹੀਂ ਮਨਾ ਸਕੇ ਸੀ ਜਿਸ ਕਰਕੇ ਇਸ ਸਾਲ ਇਹ ਤਿਉਹਾਰ ਪੂਰੀਆਂ ਖੁਸ਼ੀਆਂ ਅਤੇ ਰੌਣਕਾਂ ਨਾਲ ਮਨਾਏ ਜਾ ਰਹੇ ਹਨ।
ਦੂਜੇ ਪਾਸੇ, ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਇਸ਼ਨਾਨ ਕੀਤਾ। ਸੰਗਤਾਂ ਵਲੋਂ ਦੀਪਮਾਲਾ ਵੀ ਕੀਤੀ ਗਈ। ਉਥੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੂਰੀ ਤਰਾਂ ਸਜਾਇਆ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਆਤਿਸ਼ਬਾਜੀ ਵੀ ਕੀਤੀ ਗਈ ਇਹ ਨਜ਼ਾਰਾ ਵੇਖਣ ਵਾਲਾ ਰਿਹਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਦੇ ਮੌਕੇ ਕੌਮ ਦੇ ਨਾਂ ਸੰਦੇਸ਼ ਮੀਰੀ-ਪੀਰੀ ਦੇ ਸਿਧਾਂਤ ਅਤੇ ਇਸ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਸੰਸਥਾ ਦੇ ਸੰਸਥਾਪਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਅੱਜ ਸੰਸਾਰ ਭਰ ਵਿਚ ਬੰਦੀ ਛੋੜ ਦਿਵਸ ਮਨਾ ਰਹੇ ਸਿਖ ਪੰਥ ਨੂੰ ਵਧਾਈਆਂ ਦਿੰਦਾ ਹਾਂ। ਅਜਿਹੇ ਜੋੜ-ਮੇਲ,ਸਾਨੂੰ ਆਪਣਾ ਆਤਮ ਚਿੰਤਨ ਕਰਨ ਅਤੇ ਅਗਲੇਰੇ ਪੰਥਕ ਸਫ਼ਰ ਲਈ ਦਰਪੇਸ਼ ਔਕੜਾਂ ਅਤੇ ਸੰਕਟਾਂ ਦਾ ਸਾਹਮਣਾ ਕਰਨ ਅਤੇ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਮੌਕੇ ਹੁੰਦੇ ਹਨ।
ਇਹ ਵੀ ਪੜ੍ਹੋ:ਦੀਵਾਲੀ ਦੇ ਤਿਉਹਾਰ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ