ਪੰਜਾਬ

punjab

ETV Bharat / state

ਮੁੱਖ ਮੰਤਰੀ ਨੇ ਘਰ-ਘਰ ਨੌਕਰੀ ਸਕੀਮ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇ ਵੰਡੇ ਸਰਟੀਫਿਕੇਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੂਟਾ ਮੰਡੀ ਵਿਖੇ ਇੱਕ ਲੜਕੀਆਂ ਦੇ ਡਿਗਰੀ ਕਾਲਜ ਦਾ ਕੀਤਾ ਉਦਘਾਟਨ। ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਸਕੀਮ ਤਹਿਤ ਨੌਕਰੀਆਂ ਦੇ ਵੰਡੇ ਸਰਟੀਫਿਕੇਟ।

ਨੌਜਵਾਨਾਂ ਨੂੰ ਨੌਕਰੀਆਂ ਦੇ ਵੰਡੇ ਸਰਟੀਫਿਕੇਟ

By

Published : Feb 28, 2019, 10:34 PM IST

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਜਲੰਧਰ ਦੇ ਬੂਟਾ ਮੰਡੀ ਵਿਖੇ ਇੱਕ ਲੜਕੀਆਂ ਦੇ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਜਲੰਧਰ ਦੀ ਡੀ ਏ ਵੀ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਸਕੀਮ ਦੇ ਤਹਿਤ ਨੌਕਰੀਆਂ ਦੇ ਸਰਟੀਫਿਕੇਟ ਵੰਡੇ।
ਇਸ ਮੌਕੇ ਮੁੱਖ ਮੰਤਰੀ ਨੇ ਰੁਜ਼ਗਾਰ ਦੇ ਅੰਕੜੇ ਦੱਸਦਿਆਂ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਮੁਤਾਬਕ ਚੱਲ ਰਹੀ ਹੈ। ਪਹਿਲੇ ਰੁਜ਼ਗਾਰ ਮੇਲੇ ਚ 5% ਪਲੇਸਮੈਂਟ ਹੋਈ ਸੀ, ਦੂਜੇ ਵਿੱਚ 16%, ਤੀਜੇ ਵਿਚ 21% ਤੇ ਹੁਣ ਜੌਬ ਪਲੇਸਮੈਂਟ 55% ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ 'ਚ 40,213, ਨਿੱਜੀ ਨੌਕਰੀਆਂ 'ਚ 1,71,270 ਅਤੇ ਸਵੈ ਰੁਜ਼ਗਾਰ ਯੋਜਨਾ ਤਹਿਤ 3 ਲੱਖ 65 ਹਜ਼ਾਰ 75 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਰੋਜ਼ਾਨਾ 808 ਨੌਜਵਾਨ ਨੌਕਰੀਆਂ ਲਈ ਆ ਰਹੇ ਹਨ ਤੇ ਸਾਡਾ ਟੀਚਾ ਰੋਜ਼ਾਨਾ 1000 ਨੌਕਰੀਆਂ ਦੇਣ ਦਾ ਹੈ।
ਕੈਪਟਨ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਤਾਂ ਗੁੰਜਾਇਸ਼ ਮੁਤਾਬਿਕ ਹੀ ਦਿੱਤੀਆਂ ਜਾ ਸਕਦੀਆਂ ਹਨ ਪਰ ਸਰਕਾਰ ਸਵੈ- ਰੋਜ਼ਗਾਰ ਯੋਜਨਾ ਅਤੇ ਇੰਡਸਟਰੀਅਲ ਪਲੇਸਮੈਂਟ 'ਚ ਵੱਧ ਨੌਕਰੀਆਂ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਮੁਤਾਬਕ ਮੋਹਾਲੀ 'ਚ 200% ਉਦਯੋਗਿਕ ਵਿਕਾਸ, ਗੋਬਿੰਦਗੜ੍ਹ 'ਚ 175% ਤੇ ਇਸ ਨਾਲ ਹੀ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋ ਰਹੇ ਹਨ।

ABOUT THE AUTHOR

...view details