ਜਲੰਧਰ: ਇੱਥੋਂ ਦੀ ਰਾਮਾ ਮੰਡੀ ਦੀ ਪ੍ਰੋਫੈਸਰ ਕਲੋਨੀ ਵਿੱਚ ਰਿਟਾਇਰ ਸਬ ਇੰਸਪੈਕਟਰ ਦੇ ਪੁੱਤਰ ਦੀ ਲਾਸ਼ ਘਰ ਦੀ ਅਲਮਾਰੀ ਦੇ ਹੈਂਡਲ ਨਾਲ ਲਟਕਦੀ ਬਰਾਮਦ ਹੋਈ ਹੈ। ਮ੍ਰਿਤਕ ਦਾ ਨਾਂਅ ਅਮਰਿੰਦਰ ਸਿੰਘ ਹੈ। ਅਮਰਿੰਦਰ ਸਿੰਘ ਦਾ ਕੱਦ ਕਾਠ 5.5 ਫੁੱਟ ਹੈ ਜਦਕਿ ਅਲਮਾਰੀ ਦਾ ਹੈਂਡਲ 4 ਫੁੱਟ ਦਾ ਹੈ। ਮ੍ਰਿਤਕ ਦੇ ਮਾਤਾ ਪਿਤਾ ਦਾ ਪਹਿਲਾਂ ਹੀ ਦੇਹਾਂਤ ਚੁੱਕਿਆ ਹੈ ਤੇ ਉਸ ਦੀ ਪਤਨੀ ਉਸ ਨਾਲ ਤਲਾਕ ਹੋ ਗਿਆ ਜਿਸ ਤੋਂ ਬਾਅਦ ਉਹ ਘਰ ਵਿੱਚ ਇਕੱਲਾ ਹੀ ਰਹਿੰਦਾ ਹੈ।
5.5 ਫੁੱਟ ਦੇ ਬੰਦੇ ਦੀ ਲਾਸ਼ 4 ਫੁੱਟ ਦੀ ਅਲਮਾਰੀ ਦੇ ਹੈਂਡਲ ਨਾਲ ਲਟਕਦੀ ਮਿਲੀ - 4 ਫੁੱਟ ਉੱਚੀ ਅਲਮਾਰੀ
ਇੱਥੋਂ ਦੀ ਰਾਮਾ ਮੰਡੀ ਦੀ ਪ੍ਰੋਫੈਸਰ ਕਲੋਨੀ ਵਿੱਚ ਰਿਟਾਇਰ ਸਬ ਇੰਸਪੈਕਟਰ ਦੇ ਪੁੱਤਰ ਦੀ ਲਾਸ਼ ਘਰ ਦੀ ਅਲਮਾਰੀ ਦੇ ਹੈਂਡਲ ਨਾਲ ਲਟਕਦੀ ਬਰਾਮਦ ਹੋਈ ਹੈ। ਮ੍ਰਿਤਕ ਦਾ ਨਾਂਅ ਅਮਰਿੰਦਰ ਸਿੰਘ ਹੈ। ਅਮਰਿੰਦਰ ਸਿੰਘ ਦਾ ਕੱਦ ਕਾਠ 5.5 ਫੁੱਟ ਹੈ ਜਦਕਿ ਅਲਮਾਰੀ ਦਾ ਹੈਂਡਲ 4 ਫੁੱਟ ਦਾ ਹੈ। ਮ੍ਰਿਤਕ ਦੇ ਮਾਤਾ ਪਿਤਾ ਦਾ ਪਹਿਲਾਂ ਹੀ ਦੇਹਾਂਤ ਚੁੱਕਿਆ ਹੈ ਤੇ ਉਸ ਦੀ ਪਤਨੀ ਉਸ ਨਾਲ ਤਲਾਕ ਹੋ ਗਿਆ ਜਿਸ ਤੋਂ ਬਾਅਦ ਉਹ ਘਰ ਵਿੱਚ ਇਕੱਲਾ ਹੀ ਰਹਿੰਦਾ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅਮਰਿੰਦਰ ਸਿੰਘ ਦਾ ਭਰਾ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਉਹ ਪਿਛਲੇ ਕਈ ਦਿਨਾਂ ਤੋਂ ਅਮਰਿੰਦਰ ਸਿੰਘ ਨੂੰ ਫੋਨ ਕਰ ਰਿਹਾ ਸੀ ਤੇ ਉਹ ਫੋਨ ਚੁੱਕ ਨਹੀਂ ਰਿਹਾ ਸੀ ਜਿਸ ਤੋਂ ਬਾਅਦ ਵਿਦੇਸ਼ ਬੈਠੇ ਉਸ ਦੇ ਭਰਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਅਮਰਿੰਦਰ ਨੂੰ ਦੇਖਣ ਲਈ ਕਿਹਾ, ਜਦੋਂ ਉਸ ਦੇ ਰਿਸ਼ਤੇਦਾਰ ਗਏ ਤਾਂ ਘਰ ਵਿੱਚੋਂ ਬਹੁਤ ਹੀ ਗੰਦੀ ਦੁਗੰਧ ਆ ਰਹੀ ਸੀ। ਜਦੋਂ ਉਹ ਘਰ ਵਿੱਚ ਗਏ ਤਾਂ ਉਨ੍ਹਾਂ ਨੇ ਅਲਮਾਰੀ ਦੇ ਹੈਂਡਲ ਨਾਲ ਅਮਰਿੰਦਰ ਸਿੰਘ ਦੀ ਲਾਸ਼ ਦੇਖੀ।
ਉਨ੍ਹਾਂ ਕਿਹਾ ਕਿ ਲਾਸ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਲਾਸ਼ 3 ਦਿਨ ਪੁਰਾਣੀ ਹੈ। ਉਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਹੀ ਲੱਗ ਰਿਹਾ ਹੈ ਪਰ ਹਾਲੇ ਤੱਕ ਅਧਿਕਾਰਿਤ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਮੌਕੇ ਦੇ ਹਾਲਾਤ ਦੇ ਨਾਲ ਫਿੰਗਰ ਪ੍ਰਿੰਟ ਐਕਸਪਰਟ ਦੀ ਮਦਦ ਵੀ ਦਿੱਤੀ ਜਾ ਰਹੀ ਹੈ।