ਪੰਜਾਬ

punjab

ETV Bharat / state

ਡਿਊਟੀ 'ਤੇ ਜਾ ਰਹੇ ਏਐਸਆਈ ਦੀ ਸੜਕ ਹਾਦਸੇ ਵਿੱਚ ਮੌਤ - ਜੰਲਧਰ ਹਾਦਸੇ ਵਿੱਚ ਏਐਸਆਈ ਦੀ ਮੌਤ

ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੇ ਪੁਲਿਸ ਮੁਲਜ਼ਾਮ ਦੀ ਗੱਡੀ ਦਾ ਸੰਤੁਲਨ ਵਿਗੜਨ ਕਰਨ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਏਐਸਆਈ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸੜਕ ਹਾਦਸੇ ਵਿੱਚ ਮੌਤ
ਸੜਕ ਹਾਦਸੇ ਵਿੱਚ ਮੌਤ

By

Published : Mar 28, 2020, 11:58 AM IST

ਜਲੰਧਰ: ਸ਼ਹਿਰ ਦੇ ਚੌਗਿੱਟੀ ਚੌਕ ਵਿਖੇ ਫਲਾਈਓਵਰ ਦੇ ਉੱਪਰ ਇੱਕ ਸਵਿਫ਼ਟ ਕਾਰ ਦੇ ਪਲਟ ਜਾਣ ਕਰਕੇ ਡਿਊਟੀ ਤੇ ਜਾ ਰਹੇ ਪੁਲਿਸ ਦੇ ਇੱਕ ਏਐਸਆਈ ਦੀ ਮੌਤ ਹੋ ਗਈ ਹੈ।

ਜਲੰਧਰ ਵਿੱਚ ਅੱਜ ਉਸ ਵੇਲੇ ਇੱਕ ਦੁਖਦ ਖ਼ਬਰ ਆਈ ਜਦੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਪੁਲਿਸ ਦੇ ਏਐੱਸਆਈ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਏ ਐੱਸ ਆਈ ਰਿਚਰਡ ਮਸੀਹ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅੱਜ ਸਵੇਰੇ ਲੁਧਿਆਣਾ ਵਿਖੇ ਆਪਣੀ ਡਿਊਟੀ ਲਈ ਘਰੋਂ ਨਿਕਲਿਆ ਸੀ।

ਜਲੰਧਰ ਸੜਕ ਹਾਦਸੇ ਵਿੱਚ ਏਐਸਆਈ ਦੀ ਮੌਤ

ਜਦੋਂ ਉਸ ਦੀ ਕਾਰ ਜਲੰਧਰ ਦੇ ਚੌਗਿੱਟੀ ਫਲਾਈਓਵਰ ਤੇ ਪਹੁੰਚੀ ਤਾਂ ਉੱਥੇ ਜ਼ਿਆਦਾ ਪਾਣੀ ਭਰੇ ਹੋਣ ਕਰਕੇ ਪਾਣੀ ਉੱਛਲ ਕੇ ਕਾਰ ਦੇ ਉੱਪਰ ਡਿੱਗ ਗਿਆ ਜਿਸ ਨਾਲ ਰਿਚਰਡ ਮਸੀਹ ਦੀ ਕਾਰ ਦਾ ਸੰਤੁਲਨ ਵਿਗੜ ਗਿਆ . ਇਸ ਤੋਂ ਬਾਅਦ ਕਾਰ ਸੜਕ ਤੇ ਹੀ ਪਲਟ ਗਈ ਜਿਸ ਨਾਲ ਡਿਊਟੀ ਤੇ ਜਾ ਰਹੇ ਏਐੱਸਆਈ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਏਐੱਸਆਈ ਨੂੰ ਕਾਰ ਵਿੱਚੋਂ ਕੱਢ ਕੇ ਜਲੰਧਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ABOUT THE AUTHOR

...view details