ਜਲੰਧਰ: ਐਸਐਮਓ ਡਾ. ਕਮਲ ਪਾਲ ਸਿੱਧੂ ਵੱਲੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਅਤੇ ਧਮਕਾਏ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਐਸਐਮਓ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਾ ਵਰਕਰ ਸਰਕਲ ਕਾਲਾ ਬੱਕਰਾ ਦੀ ਪ੍ਰਧਾਨ ਕਵਿਤਾ ਨੇ ਦੱਸਿਆ ਕਿ ਪਿੰਡ ਰਾਣੀ ਭੱਟੀ ਵਿਖੇ ਕੋਵਿਡ-19 ਸਬੰਧੀ ਟੈਸਟ ਸੈਂਪਲਿੰਗ ਕੈਂਪ ਲਗਾਇਆ ਸੀ। ਉਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਇਕੱਤਰ ਕੀਤਾ ਗਿਆ ਸੀ। ਇਸ ਕੈਂਪ ਵਿੱਚ ਸਿਵਲ ਹਸਪਤਾਲ ਕਾਲਾ ਬੱਕਰਾ ਦੇ ਐਸਐਮਓ ਡਾ. ਕਮਲ ਪਾਲ ਸਿੱਧੂ ਵੀ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਸਾਹਮਣੇ ਆਸ਼ਾ ਵਰਕਰਾਂ ਨੂੰ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।