ਜਲੰਧਰ:ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ (Central Government's Agneepath Yojana) ਦੇ ਵਿਰੋਧ ਵਿੱਚ ਚੱਲ ਰਹੀ ਅੱਗ ਦੀਆਂ ਚੰਗਿਆੜੀਆਂ ਪੂਰੇ ਦੇਸ਼ ਵਿੱਚ ਅੱਗ ਵਾਂਗ ਫੈਲ ਰਹੀਆਂ ਹਨ। ਜਿਸ ਵਿੱਚ ਸਾਰਾ ਦੇਸ਼ ਸੜ ਕੇ ਸਵਾਹ ਹੋ ਰਿਹਾ ਹੈ। ਇਨ੍ਹਾਂ ਚੰਗਿਆੜੀਆਂ ਦਾ ਸੇਕ ਜਲੰਧਰ ਵਿੱਚ ਵੀ ਵੇਖਣ ਨੂੰ ਮਿਲਿਆ। ਜਿੱਥੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ (Central Government) ਦੀ ਅਗਨੀਪਥ ਯੋਜਨਾ (Agneepath Yojana) ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ (Strong slogans against the central government) ਕੀਤੀ ਗਈ।
ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਫ਼ੌਜ ਵਿੱਚ ਕਈ ਵਾਰ ਭਰਤੀ ਲਈ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਭਰਤੀ ਨਹੀਂ ਹੋਈ ਅਤੇ ਇਸ ਵਾਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਫ਼ੌਜ ਵਿੱਚ ਪੱਕੇ ਤੌਰ ‘ਤੇ ਭਰਤੀ ਹੋ ਜਾਣਗੇ, ਪਰ ਕੇਂਦਰ ਸਰਕਾਰ (Central Government) ਵੱਲੋਂ ਨਵੀਂ ਲਿਆਉਦੀ ਅਗਨੀਪਥ ਯੋਜਨਾ (Agneepath Yojana) ਨੇ ਉਨ੍ਹਾਂ ਦੇ ਸਾਰੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ (Central Government) ਦੀ ਇਸ ਨਵੀਂ ਨੀਤੀ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦੇਵਾਂਗੇ।