ਜਲੰਧਰ : ਇਥੋਂ ਦੀ ਇੱਕ 66 ਫ਼ੁੱਟੀ ਰੋਡ 'ਤੇ ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿੱਚ ਆਉਣ ਨਾਲ ਬਜ਼ੁਰਗ ਵਿਅਕਤੀ ਤੇ ਇੱਕ ਔਰਤ ਦੀ ਮੌਤ ਹੋ ਗਈ।
ਬਜ਼ੁਰਗ ਅਤੇ ਔਰਤ ਨੂੰ ਕਾਰ ਨੇ ਦਰੜਿਆ, ਦੋਹਾਂ ਦੀ ਮੌਤ
ਕਾਰ ਨੇ ਜਲੰਧਰ ਦੀ 66 ਫ਼ੁੱਟੀ ਰੋਡ 'ਤੇ ਇੱਕ ਕਾਰ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਅਤੇ ਔਰਤ ਨੂੰ ਲਪੇਟ ਵਿੱਚ ਲੈ ਲਿਆ, ਜਿਸ ਦੌਰਾਨ ਔਰਤ ਤਾਂ ਮੌਕੇ 'ਤੇ ਮਰ ਗਈ ਅਤੇ ਬਜ਼ੁਰਗ ਦੀ ਹਸਪਤਾਲ ਵਿਖੇ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ, ਜਦਕਿ ਮ੍ਰਿਤਕ ਔਰਤ ਦੀ ਪਹਿਚਾਣ ਛਿੰਦਾ ਕੌਰ ਵਾਸੀ ਪਿੰਡ ਉਦੋਪੁਰ ਦੇ ਰੂਪ ਵਜੋਂ ਹੋਈ ਹੈ।
ਏਐਸਆਈ ਨੇ ਦੱਸਿਆ ਕਿ ਮ੍ਰਿਤਕਾ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ, ਇਸੇ ਦੌਰਾਨ ਉਸਨੇ ਮੋਟਰਸਾਇਕਲ ਸਵਾਰ ਵਿਅਕਤੀ ਪਾਸੋਂ ਲਿਫ਼ਟ ਮੰਗੀ ਅਤੇ ਕੁੱਝ ਹੀ ਦੂਰੀ 'ਤੇ ਜਾ ਕੇ ਇਹ ਹਾਦਸਾ ਹੋ ਗਿਆ ਅਤੇ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਜ਼ੁਰਗ ਆਦਮੀ ਦੀ ਹਸਪਤਾਲ 'ਚ ਜ਼ੇਰੇ ਇਲਾਜ ਮੌਤ ਹੋ ਗਈ। ਉਹਨਾਂ ਦੱਸਿਆ ਕਿ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।