ਹੁਸ਼ਿਆਰਪੁਰ:ਪੰਜਾਬ ਦੀ ਨੌਜਵਾਨ ਪੀੜ੍ਹੀ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕੁਝ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕੁਝ ਸਫਲ ਹੁੰਦੇ ਹਨ ਅਤੇ ਕਈ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਵਿੱਚ ਪੰਜਾਬ ਦੇ ਉਹ ਨੌਜਵਾਨ ਵੀ ਸ਼ਾਮਲ ਸਨ, ਜੋ ਰੁਜ਼ਗਾਰ ਪ੍ਰਾਪਤੀ ਲਈ ਦੁਬਈ ਗਏ ਸਨ ਪਰ ਏਜੰਟ ਨੇ ਉਨ੍ਹਾਂ ਨੂੰ ਉੱਥੇ ਜਾ ਕੇ ਤਸ਼ੱਦਦ ਕਰਦੇ ਹੋਏ ਲੀਬੀਆ ਭੇਜ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਰਕਾਰ ਦੇ ਹੋਸ਼ ਵਿਚ ਆਈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ, ਨੌਜਵਾਨ ਹੁਣ ਆਪਣੇ ਘਰ ਵਾਪਿਸ ਆ ਰਹੇ ਹਨ ਜਿੰਨਾ ਵਿਚ ਹੁਸ਼ਿਆਰਪੁਰ ਦਾ ਨੌਜਵਾਨ ਮਨਪ੍ਰੀਤ ਵੀ ਸ਼ਾਮਿਲ ਹੈ ਉਥੇ ਹੀ ਮਨਪ੍ਰੀਤ ਦੀ ਵਾਪਸੀ ਤੋਂ ਬਾਅਦ ਪਰਿਵਾਰ ਅਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਤਰੁਣ ਅਰੋੜਾ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।
ਤਸੀਹੇ ਦਿੱਤੇ:ਘਰ ਵਾਪਸੀ 'ਤੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੜਸ਼ੰਕਰ ਭੱਟਾਂ ਮੁਹੱਲਾ ਅਤੇ ਸੁਭਾਸ਼ ਕੁਮਾਰ ਪੁੱਤਰ ਫਿਰੋਜ਼ ਨਵਾਂਸ਼ਹਿਰ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ 'ਚ ਸਾਨੂੰ ਦਿੱਲੀ ਦੇ ਇਕ ਏਜੰਟ ਵੱਲੋਂ 60 ਹਜ਼ਾਰ ਰੁਪਏ ਲੈ ਕੇ ਦੁਬਈ ਭੇਜਿਆ ਸੀ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਾ ਭਰੋਸਾ ਦਿੱਤਾ ਸੀ | ਪਰ ਸਾਨੂ ਦੁਬਈ ਨਹੀਂ ਭੇਜਿਆ ਬਲਕਿ ਏਜੰਟ ਨੇ ਸਾਨੂੰ 3 ਦਿਨ ਦੁਬਈ 'ਚ ਰੱਖਿਆ ਅਤੇ ਕੰਪਨੀ ਦੀ ਬ੍ਰਾਂਚ ਲੀਬੀਆ 'ਚ ਹੋਣ ਦੀ ਗੱਲ ਕਹਿ ਕੇ ਭੇਜ ਦਿੱਤਾ। ਜਿੱਥੇ ਉਨ੍ਹਾਂ ਨੇ ਸਾਨੂੰ ਕੁੱਟਿਆ ਅਤੇ ਤਸੀਹੇ ਦਿੱਤੇ ਅਤੇ ਖਾਨ ਨੂੰ ਰੋਟੀ ਵੀ ਨਹੀਂ ਦਿੱਤੀ ਗਈ।