ਪੰਜਾਬ

punjab

ETV Bharat / state

ਚੋਰਾਂ ਨੇ ਗੰਨੇ ਦੇ ਬੇਲਣਿਆਂ ਨੂੰ ਬਣਾਇਆ ਨਿਸ਼ਾਨਾ, ਉਡਾਈ ਲੱਖਾਂ ਰੁਪਏ ਦੀ ਨਕਦੀ

ਗੜ੍ਹਸ਼ੰਕਰ ਵਿੱਚ ਚੋਰਾਂ ਨੇ 2 ਗੁੜ ਬਣਾਉਣ ਵਾਲੇ ਬੇਲਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਬੀਤੀ ਦੇਰ ਰਾਤ 1 ਲੱਖ 70 ਹਜਾਰ ਰੁਪਏ ਦੀ (1 lakh 70 thousand in cash) ਨਗਦੀ, ਫ਼ੋਨ ਅਤੇ ਗਹਿਣੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ ਹਨ।

By

Published : Oct 25, 2022, 3:15 PM IST

Thieves targeted sugarcane fields, looted cash worth lakhs of rupees
ਚੋਰਾਂ ਨੇ ਗੰਨੇ ਦੇ ਬੋੇਲਣਿਆਂ ਨੂੰ ਬਣਾਇਆ ਨਿਸ਼ਾਨਾ, ਉਡਾਈ ਲੱਖਾਂ ਰੁਪਏ ਦੀ ਨਕਦੀ

ਹੁਸ਼ਿਆਰਪੁਰ: ਗੜ੍ਹਸ਼ੰਕਰ ਤੋ ਹੁਸ਼ਿਆਰਪੁਰ ਰੋਡ਼ ਉੱਤੇ ਸਥਿਤ ਪੈਦੇ ਅੱਡਾ ਸਤਨੋਰ ਵਿੱਚ ਬੇਲਣਾ ਚਲਾਉਣ ਵਾਲੇ ਕਰਮਵੀਰ ਨੇ ਦੱਸਿਆ ਕਿ ਉਸਨੇ ਦੇਰ ਰਾਤ ਦੇਖਿਆ ਕਿ ਉਨ੍ਹਾਂ ਦਾ ਪੈਸਿਆਂ ਵਾਲਾ ਗੱਲਾ ਗਾਇਬ (The money thing is missing) ਸੀ, ਜਦੋਂ ਉਸਨੇ ਇਸਦੀ ਛਾਣਬੀਣ ਸ਼ੁਰੂ ਕੀਤੀ ਤਾਂ ਸਵੇਰ ਨੂੰ ਚੋਰੀ ਵਾਰੇ ਪਤਾ ਲੱਗਿਆ ਅਤੇ ਉਨ੍ਹਾਂ ਦੇ ਪੈਸੇ ਵਾਲਾ ਗੱਲਾ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪਦਰਾਣੇ ਵਾਲੇ ਰੋਡ ਉੱਤੇ ਭੰਨਿਆ ਤੋੜਿਆ ਮਿਲਿਆ।

ਚੋਰਾਂ ਨੇ ਗੰਨੇ ਦੇ ਬੋੇਲਣਿਆਂ ਨੂੰ ਬਣਾਇਆ ਨਿਸ਼ਾਨਾ, ਉਡਾਈ ਲੱਖਾਂ ਰੁਪਏ ਦੀ ਨਕਦੀ

ਇਸੀ ਤਰ੍ਹਾਂ ਪਿੰਡ ਡਾਨਸੀਵਾਲ ਦੇ ਨੇੜੇ ਪਦਰਾਣਾ ਵਿਖੇ ਬੇਲਣੇ ਦੇ ਮਾਲਕ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਅਸਥਾਨ ਉੱਤੇ ਦੇਰ ਰਾਤ 4 ਅਣਪਛਾਤੇ ਵਿਅਕਤੀ ਹਥਿਆਰ ਸਮੇਤ ਪੁੱਜੇ (Unidentified persons arrived with weapons) ਅਤੇ ਉਨ੍ਹਾਂ ਦੇ ਪੈਸਿਆਂ ਵਾਲਾ ਗੱਲਾ ਵਿੱਚੋਂ 85 ਹਜ਼ਾਰ ਦੀ ਨਗਦੀ ਅਤੇ ਫ਼ੋਨ ਲੈਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਸਵੇਰ ਨੂੰ ਦੋਨੋ ਟਰੰਕ ਸੜਕ ਉੱਤੇ ਭੰਨੇ ਤੋੜੇ ਮਿਲੇ।

ਦੂਜੇ ਪਾਸੇ ਮੌਕੇ ਉੱਤ ਪਹੁੰਚੇ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਕਰਨੈਲ ਸਿੰਘ ਨੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।

ਇਹ ਵੀ ਪੜ੍ਹੋ:ਧੂਰੀ ਪਹੁੰਚੇ CM ਮਾਨ ਨੇ ਵਿਸ਼ਵਕਰਮਾ ਦਿਵਸ ਮੌਕੇ ਮਿਸਤਰੀ ਭਾਈਚਾਰੇ ਨੂੰ ਦਿੱਤੀ ਵਧਾਈਆਂ

ABOUT THE AUTHOR

...view details