ਹੁਸ਼ਿਆਰਪੁਰ:ਬਸ ਸਟੈਂਡ ਨਜ਼ਦੀਕ ਸਥਿਤ ਸਿਟੀ ਸੈਂਟਰ ਤੋਂ ਹੈ, ਜਿੱਥੇ ਕਿ ਸਿਟੀ ਸੈਂਟਰ ਵਿੱਚ ਮੌਜੂਦ ਨਿੱਜੀ ਵੀਜ਼ਾ ਕਨਸਲਟੇਂਟ ਕੰਪਨੀ ਉੱਤੇ ਕੁਝ ਲੋਕਾਂ ਵਲੋਂ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਹੈ ਕਿ ਉਕਤ ਕੰਪਨੀ ਦੇ ਮਾਲਕ ਵਲੋਂ ਉਨ੍ਹਾਂ ਤੋਂ ਦੁਬਈ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਲਏ ਗਏ ਸਨ, ਪਰ ਦੁਬਈ ਪਹੁੰਚਣ ਤੋਂ ਬਾਅਦ ਉਕਤ ਏਜੰਟ ਵਲੋਂ ਨਾ ਤਾਂ ਨੌਜਵਾਨਾਂ ਨੂੰ ਕੰਮ 'ਤੇ ਲਗਵਾਇਆ ਗਿਆ, ਨਾ ਹੀ ਹੁਣ ਉਨ੍ਹਾਂ ਦੀ ਕੋਈ ਸਾਰ ਹੀ ਲੈ ਰਿਹਾ ਹੈ।
ਮੌਕੇ ਉੱਤੇ ਪਹੁੰਚੇ ਉਕਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਏਜੰਟ ਦੇ ਬਾਹਰ ਖੂਬ ਹੰਗਾਮਾ ਕੀਤਾ, ਪਰ ਦਫ਼ਤਰ ਵਿੱਚ ਮੌਜੂਦ ਕਰਮੀ ਵਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤੇ ਉਕਤ ਏਜੰਟ ਖੁਦ ਮੌਕੇ ਉੱਤੇ ਮੌਜੂਦ ਨਹੀਂ ਸੀ। ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਵੱਖ ਵੱਖ ਥਾਵਾਂ ਤੋਂ ਆਏ ਲੋਕਾਂ ਨੇ ਦੱਸਿਆ ਕਿ ਨਿੱਜੀ ਵੀਜ਼ਾ ਕਨਸਲਟੈਂਟ ਦੇ ਮਾਲਕ ਵਲੋਂ ਨੌਜਵਾਨਾਂ ਨੂੰ ਦੁਬਈ ਭੇਜਣ ਤੇ ਨਾਂ 'ਤੇ ਲੱਖਾਂ ਰੁਪਏ ਲਏ ਗਏ ਸੀ, ਪਰ ਇਥੋਂ ਟੂਰਿਸਟ ਵੀਜ਼ੇ ਉੱਤੇ ਭੇਜ ਕੇ ਦੁਬਾਰਾ ਉਕਤ ਏਜੰਟ ਵਲੋਂ ਵੀਜ਼ਾ ਨਹੀਂ ਵਧਾਇਆ ਗਿਆ।