ਪੰਜਾਬ

punjab

ETV Bharat / state

ਪ੍ਰਸ਼ਾਸਨ ਕਰ ਰਿਹਾ ਸੀ ਬਿਨਾਂ ਪੈਸਿਆਂ ਤੋਂ ਮਾਈਨਿੰਗ, ਖੇਤ ਮਾਲਿਕ ਨੇ ਕੰਮ ਰੁਕਵਾ ਕੇ ਮੋੜੇ ਬੇਰੰਗ

ਹੁਸ਼ਿਆਰਪੁਰ ਵਿਚ ਮਾਈਨਿੰਗ ਦੌਰਾਨ ਪੈਸੇ ਨਹੀਂ ਦਿੱਤੇ ਗਏ ਤਾਂ ਖੇਤ ਮਾਲਿਕ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਈਨਿੰਗ ਰੁਕਵਾ ਦਿੱਤੀ ਗਈ। ਇਸ ਦੌਰਾਨ ਪੈਸਿਆਂ ਦੇ ਲੈਣ ਦੇਣ ਦੀ ਗੱਲ ਹੋਈ ਤਾਂ ਇਜਾਜ਼ਤ ਦਿੱਤੀ ਗਈ।

The administration was doing mining without money, the owner of the field stopped the work and turned it away
ਪ੍ਰਸ਼ਾਸਨ ਕਰ ਰਿਹਾ ਸੀ ਬਿਨਾਂ ਪੈਸਿਆਂ ਤੋਂ ਮਾਈਨਿੰਗ, ਖੇਤ ਮਾਲਿਕ ਨੇ ਕੰਮ ਰੁਕਵਾ ਕੇ ਮੋੜੇ ਬੇਰੰਗ

By

Published : May 23, 2023, 8:35 PM IST

ਪ੍ਰਸ਼ਾਸਨ ਕਰ ਰਿਹਾ ਸੀ ਬਿਨਾਂ ਪੈਸਿਆਂ ਤੋਂ ਮਾਈਨਿੰਗ, ਖੇਤ ਮਾਲਿਕ ਨੇ ਕੰਮ ਰੁਕਵਾ ਕੇ ਮੋੜੇ ਬੇਰੰਗ

ਹੁਸ਼ਿਆਰਪੁਰ : ਬਸੀ ਗੁਲਾਮ ਹੁਸੈਨ ਖੱਡ ਤੇ ਚੱਲ ਰਹੀ ਸਰਕਾਰੀ ਮਾਈਨਿੰਗ ਨੂੰ ਅੱਜ ਖੇਤ ਮਾਲਕ ਵਲੋਂ ਪੈਸੇ ਨਾ ਮਿਲਣ ਕਰਕੇ ਰੋਕ ਦਿੱਤਾ ਗਿਆ ਤੇ ਇਥੋਂ ਤੱਕ ਕਿ ਰੇਤਾਂ ਦੀਆਂ ਭਰੀਆਂ ਟਰਾਲੀਆਂ ਵੀ ਉਸ ਵਲੋਂ ਬਾਹਰ ਨਹੀਂ ਜਾਣ ਦਿੱਤੀ ਗਈਆਂ ਤੇ ਕਿਹਾ ਕਿ ਜਦੋਂ ਤੱਕ ਮਾਈਨਿੰਗ ਵਿਭਾਗ ਉਸਦੇ ਪੈਸਿਆਂ ਦੀ ਭਰਪਾਈ ਨਹੀਂ ਕਰਦਾ ਉਦੋਂ ਤੱਕ ਉਸ ਵਲੋਂ ਮਾਈਨਿੰਗ ਨਹੀਂ ਚੱਲਣ ਦਿੱਤੀ ਜਾਵੇਗੀ। ਮਾਈਨਿੰਗ ਬੰਦ ਹੋਣ ਕਾਰਨ 100 ਦੇ ਕਰੀਬ ਟਰਾਲੀਆਂ ਉਥੇ ਖੜ੍ਹ ਗਈਆਂ। ਮੌਕੇ 'ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਖੇਤ ਮਾਲਕ ਦੀਆਂ ਕਾਫੀ ਸਮੇਂ ਤੱਕ ਮਿੰਨਤਾਂ ਕਰਦੇ ਰਹੇ ਜਿਸ ਤੋਂ ਬਾਅਦ ਮਾਲਕ ਵਲੋਂ ਸਿਰਫ ਇਕ ਦਿਨ ਦਾ ਸਮਾਂ ਦੇ ਕੇ ਮਾਈਨਿੰਗ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਗਈ ਤੇ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਪੈਸੇ ਨਾ ਦਿੱਤੇ ਤਾਂ ਉਸ ਵਲੋਂ ਕੱਲ੍ਹ ਤੋਂ ਆਪਣੀ ਜਗ੍ਹਾ ਚੋਂ ਮਾਈਨਿੰਗ ਬਿਲਕੁਲ ਨਹੀਂ ਭਰਨ ਦਿੱਤੀ ਜਾਵੇਗੀ।

ਮਾਈਨਿੰਗ ਵਿਭਾਗ ਸਿਰਫ ਲਾਰੇ ਹੀ ਲਾਉਂਦਾ ਏ: ਜਾਣਕਾਰੀ ਦਿੰਦਿਆਂ ਖੇਤ ਮਾਲਕ ਸੰਤੋਖ ਸਿੰਘ ਨੇ ਦੱਸਿਆ ਕਿ ਉਸਦੀ 20 ਕਿੱਲਿਆਂ ਚ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਅੱਜ ਤੱਕ ਵਿਭਾਗ ਵਲੋਂ ਸਿਰਫ 10 ਦਿਨਾਂ ਦੇ ਪੈਸੇ ਹੀ ਦਿੱਤੇ ਗਏ ਨੇ ਜੱਦ ਕਿ ਮਾਈਨਿੰਗ ਚੱਲਦਿਆਂ ਨੂੰ ਅੱਜ 32 ਦਿਨਾਂ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ 'ਤੇ ਵਾਰ ਵਾਰ ਪੁਛਣ 'ਤੇ ਮਾਈਨਿੰਗ ਵਿਭਾਗ ਸਿਰਫ ਲਾਰੇ ਹੀ ਲਾਉਂਦਾ ਏ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਵਲੋਂ ਮਹਿਜ਼ ਇਕ ਦਿਨ ਦਾ ਸਮਾਂ ਹੀ ਦਿੱਤਾ ਗਿਆ ਹੈ। ਜੇਕਰ ਵਿਭਾਗ ਨੇ ਸ਼ਾਮ ਤੱਕ ਪੈਸੇ ਨਾ ਦਿੱਤੇ ਤਾਂ ਕੱਲ੍ਹ ਤੋਂ ਉਨ੍ਹਾਂ ਵਲੋਂ ਆਪਣੀ ਥਾਂ ਚੋਂ ਮਾਈਨਿੰਗ ਪੂਰਨ ਤੌਰ ਤੇ ਬੰਦ ਕਰਵਾ ਦਿੱਤੀ ਜਾਵੇਗੀ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਐਸਡੀਓ ਸੰਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਹੁਣ ਤੱਕ 3 ਲੱਖ ਦੇ ਕਰੀਬ ਦੀ ਪੇਮੈਂਟ ਸੰਤੋਖ ਸਿੰਘ ਨੂੰ ਕਰ ਦਿੱਤੀ ਗਈ ਹੈ 'ਤੇ ਜਲਦ ਹੀ ਬਾਕੀ ਰਹਿੰਦੀ ਰਕਮ ਵੀ ਇਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਭਵਿੱਖ 'ਚ ਵੀ ਇਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਗੈਰ-ਕਾਨੂੰਨੀ ਮਾਈਨਿੰਗ 'ਤੇ ਸ਼ਿਕੰਜਾ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਵੱਖ-ਵੱਖ ਮਾਈਨਿੰਗ ਸਾਈਟਾਂ 'ਤੇ ਲੋਕਾਂ ਨੂੰ ਜਿਥੇ ਸਸਤੀ ਰੇਤ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ 'ਤੇ ਸ਼ਿਕੰਜਾ ਕੱਸ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਅੰਤਰਰਾਜੀ ਚੈਕਿੰਗ ਪੋਸਟਾਂ 'ਤੇ ਚੈਕਿੰਗ ਦੌਰਾਨ ਮਾਲੀਆ ਵੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਤਿੰਨ ਖਾਣਾਂ ਬਸੀ ਗੁਲਾਮ ਹੁਸੈਨ, ਮਹਿਲਾਵਾਲੀ ਤੇ ਡਗਾਣਾ ਕਲਾਂ ਵਿਚ 21 ਅਪ੍ਰਰੈਲ ਤੋਂ 18 ਮਈ ਤਕ 25,926 ਟਨ ਰੇਤ ਦੀ ਵਿਕਰੀ ਹੋਈ ਹੈ, ਜਿਸ ਤੋਂ ਪੰਜਾਬ ਸਰਕਾਰ ਨੂੰ 37.79 ਲੱਖ ਰੁਪਏ ਦੀ ਆਮਦਨ ਹੋਈ ਹੈ।

ABOUT THE AUTHOR

...view details