ਪੰਜਾਬ

punjab

By

Published : Dec 7, 2022, 10:47 PM IST

ETV Bharat / state

ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਆਏ ਚੋਰ ਨੇ ਕੀਤੀ ਬੇਅਦਬੀ, ਸੰਗਤਾਂ 'ਚ ਭਾਰੀ ਰੋਸ

ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ Sri Guru Granth Sahib was desecrated in Hoshiarpur ਦੇ ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਆਏ ਚੋਰ ਵਲੋਂ ਜੁੱਤੀਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪਹੁੰਚ ਕੇ ਬੇਅਦਬੀ ਕੀਤੀ। Sri Guru Granth Sahib was desecrated in Bilaspur

Sri Guru Granth Sahib was desecrated in Bilaspur
Sri Guru Granth Sahib was desecrated in Bilaspur

ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਬਿਲਾਸਪੁਰ ਦੇ ਬਾਹਰਵਾਰ ਕੰਮੋਵਾਲ ਰੋਡ 'ਤੇ ਸਥਿਤ ਗੁਰਦੁਆਰਾਸ਼ਹੀਦ ਬਾਬਾ ਚੜ੍ਹਤ ਸਿੰਘ ਵਿਚ ਚੋਰੀ ਕਰਨ ਲਈ ਇੱਕ ਚੋਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸਮੇਤ ਜੁੱਤੀਆਂ ਲੈ ਕੇ ਪਹੁੰਚਣ ਅਤੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। Sri Guru Granth Sahib was desecrated in Bilaspur

ਇਹ ਚੋਰੀ ਦੀ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ, ਉਕਤ ਚੋਰ ਦਾ ਸਾਰਾ ਕਾਰਾ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ.ਸੀ.ਟੀ ਵੀ ਕੈਮਰਿਆਂ ਵਿਚ ਕੈਦ ਹੋ ਗਿਆ। ਇਸ ਤੋਂ ਬਾਅਦ ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਸੀ.ਸੀ.ਟੀ.ਵੀ ਫ਼ੁਟੇਜ ਦੀ ਸਹਾਇਤਾ ਨਾਲ ਚੋਰ ਦੀ ਭਾਲ ਸ਼ੁਰੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Sri Guru Granth Sahib was desecrated in Hoshiarpur

ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਆਏ ਚੋਰ ਵੱਲੋਂ ਕੀਤੀ ਬੇਅਦਬੀ


ਇਸ ਦੌਰਾਨ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਬਿਲਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਚੜ੍ਹਤ ਸਿੰਘ ਵਿਖ਼ੇ ਸੇਵਾ ਕਰਨ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅਣਪਛਾਤੇ ਚੋਰਾਂ ਨੇ ਅੰਦਰੋਂ ਗੋਲਕ ਦੀ ਵੀ ਤੋੜ ਫ਼ੋੜ ਕਰਕੇ ਕੁੱਝ ਨਗਦੀ ਚੋਰੀ ਕਰ ਲਈ ਹੈ।

ਉਸ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਇੱਕਠੇ ਹੋਏ ਲੋਕਾਂ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਰਾਤ ਸਾਢੇ ਕੁ ਬਾਰਾਂ ਵਜੇ ਇੱਕ ਚੋਰ ਜਿਸ ਨੇ ਪੀਲੇ ਪਰਨੇ ਨਾਲ ਮੂੰਹ ਢੱਕਿਆ ਹੋਇਆ ਸੀ, ਜਿਸ ਨੇ ਪਹਿਲਾਂ ਲੋਹੇ ਦੇ ਮੋਟੇ ਸਰੀਏ ਨਾਲ ਬਾਹਰਲਾ ਤਾਲਾ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਗੋਲਕ ਦੀ ਤੋੜ ਫ਼ੋੜ ਕਰਕੇ ਉਸ ਵਿੱਚੋਂ ਕੁੱਝ ਨਗਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਚੋਰੀ ਕਰਦੇ ਚੋਰ ਨੇ ਚੋਰੀ ਕਰਨ ਤੋਂ ਬਾਅਦ ਪਾਲਕੀ ਸਾਹਿਬ ਕੋਲ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇਠੋਂ ਫ਼ਰੋਲਾ ਫ਼ਰਾਲੀ ਕਰਕੇ ਕੁੱਝ ਹੋਰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇੱਕ ਪਾਸੇ ਖਿਸਕਾ ਦਿੱਤਾ।

ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਸੀ.ਸੀ.ਟੀ.ਵੀ ਫ਼ੁਟੇਜ ਦੇਖ ਕੇ ਰੋਹ ਵਿਚ ਆ ਗਏ, ਉਨ੍ਹਾਂ ਤੁਰੰਤ ਚੱਬੇਵਾਲ ਪੁਲਿਸ ਨੂੰ ਸੂਚਿਤ ਕੀਤਾ। ਚੱਬੇਵਾਲ ਪੁਲਿਸ ਨੇ ਸੀ.ਸੀ.ਟੀ.ਵੀ ਫ਼ੁਟੇਜ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਚੱਬੇਵਾਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਤਕਨੀਕੀ ਢੰਗ ਨਾਲ ਚੋਰ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਥਿਤ ਦੋਸ਼ੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ:-ਪੁਲਿਸ ਨੇ ਸਹਿਯੋਗ ਨਾਲ 72 ਘੰਟੇ ਵਿੱਚ ਚੋਰੀ ਹੋਇਆ ਬੱਚਾ ਕੀਤਾ ਬਰਾਮਦ

For All Latest Updates

TAGGED:

ABOUT THE AUTHOR

...view details