ਪੰਜਾਬ

punjab

ETV Bharat / state

Punjab Pollution Control Board: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੈਲਾ ਖ਼ੁਰਦ ਦੇ ਲਏ ਸੈਂਪਲ - samples of Sela Khurd

Hoshiarpur News : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਸੈਲਾ ਖ਼ੁਰਦ ਦੇ ਪਾਣੀ ਦੇ ਸੈਂਪਲ ਲਏ ਹਨ। ਲੋਕਾਂ ਨੇ ਦੱਸਿਆ ਕਿ ਕੁਆਂਟਮ ਪੇਪਰ ਮਿਲ ਦੇ ਪ੍ਰਦੂਸ਼ਣ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ।ਜਿਸ ਤਹਿਤ ਇਹ ਸੈਂਪਲ ਭਰੇ ਗਏ। ਕਿ ਲੋਕਾਂ ਨੂੰ ਸਮੱਸਿਆ ਤੋਂ ਨਿਜਾਤ ਦਵਾਈ ਜਾ ਸਕੇ |

The Punjab Pollution Control Board has taken samples of Sela Khurd
Hoshiarpur news : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੈਲਾ ਖ਼ੁਰਦ ਦੇ ਲਏ ਸੈਂਪਲ

By

Published : Mar 4, 2023, 12:31 PM IST

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੈਲਾ ਖ਼ੁਰਦ ਦੇ ਲਏ ਸੈਂਪਲ

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦੀ ਪੇਪਰ ਮਿਲ਼ ਦੇ ਪ੍ਰਦੂਸ਼ਣ ਦੇ ਸਬੰਧ ਦੇ ਵਿੱਚ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਰੱਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਵਲੋਂ ਪਾਣੀ ਦੇ ਸੈਂਪਲ ਲਏ ਗਏ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕੁਆਂਟਮ ਪੇਪਰ ਮਿਲ ਦੇ ਪ੍ਰਦੂਸ਼ਣ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਇਸ ਪ੍ਰਦੂਸ਼ਣ ਦੇ ਖਿਲਾਫ ਉਨ੍ਹਾਂ ਵਲੋਂ ਪੇਪਰ ਮਿਲ਼ ਦੇ ਖ਼ਿਲਾਫ਼ ਧਰਨਾਂ ਦਿੱਤਾ ਗਿਆ ਜਿਸਦੇ ਵਿੱਚ ਗੜ੍ਹਸ਼ੰਕਰ ਪ੍ਰਸ਼ਾਸ਼ਨ ਨੇ ਆਸ਼ਵਾਸਨ ਦਿੱਤਾ ਸੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੈਂਪਲ ਲੈਣ ਦੀ ਗੱਲ ਕਹੀ ਗਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਆਂਟਮ ਪੇਪਰ ਮਿਲ਼ ਵਲੋਂ ਜ਼ਹਿਰੀਲਾ ਪਾਣੀ ਜ਼ਮੀਨ ਦੇ ਵਿੱਚ ਛੱਡਿਆ ਜਾ ਰਿਹਾ ਹੈ। ਜਿਸਦੇ ਕਾਰਨ ਕਾਲਾ ਪੀਲੀਆ, ਕੈਂਸਰ ਅਤੇ ਹੋਰ ਖਤਰਨਾਕ ਬਿਮਾਰੀਆਂ ਲੱਗ ਰਹੀਆਂ ਹਨ।



ਧਰਤੀ ਦੇ ਹੇਠਲਾ ਪਾਣੀ:ਪਿੰਡ ਵਾਸੀਆਂ ਨੇ ਇਹ ਵੀ ਆਰੋਪ ਲਗਾਇਆ ਕਿ ਕੁਆਂਟਮ ਪੇਪਰ ਮਿਲ਼ ਦੇ ਪ੍ਰਦੂਸ਼ਣ ਖਿਲਾਫ ਉਨ੍ਹਾਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ |ਪਰ ਪ੍ਰਸ਼ਾਸ਼ਨ ਵਲੋਂ ਇਸਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੇਪਰ ਮਿਲ਼ ਦੇ ਕਾਰਨ ਇਲਾਕੇ ਦੇ ਲੋਕਾਂ ਦੀ ਵਜਾਏ ਪ੍ਰਭਾਸੀ ਪੰਜਾਬੀਆਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਹਵਾ ਅਤੇ ਧਰਤੀ ਦੇ ਹੇਠਲਾ ਪਾਣੀ ਖਰਾਬ ਕਰ ਦਿੱਤਾ ਗਿਆ ਹੈ।ਜਿਸਦੇ ਕਾਰਨ ਇੱਥੇ ਦੇ ਜ਼ਿਆਦਾਤਰ ਲੋਕ ਆਪਣੀ ਜ਼ਮੀਨਾਂ ਤੱਕ ਭੇਜਕੇ ਕਿਸੇ ਹੋਰ ਥਾਂ 'ਤੇ ਜਾ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਨੂੰ ਹੱਲ ਨਹੀਂ ਕੀਤਾ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ 5 ਥਾਵਾਂ ਦੇ ਉੱਪਰ ਪਾਣੀ ਦੇ ਸੈਂਪਲ ਲਏ ਗਏ।


ਇਹ ਵੀ ਪੜ੍ਹੋ :15 Year Old Girl Taking Drug: ਚਿੱਟੇ‌ ਦੀ ਦਲਦਲ 'ਚ ਫਸੀ 15 ਸਾਲਾਂ ਦੀ ਲੜਕੀ‌, ਦੱਸੀ ਚਿੱਟਾ ਲਗਾਉਣ ਦੀ ਪੂਰੀ ਕਹਾਣੀ


ਫੌਰੀ ਨੋਟਿਸ ਲਿਆ ਜਾਵੇਗਾ: ਤੁਹਾਨੂੰ ਦੱਸ ਦੇਈਏ ਕਿ ਹਲਕੇ ਦੇ ਇੱਕ ਵਫ਼ਦ ਨੇ ਉਨ੍ਹਾਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਇਸ ਪ੍ਰਦੂਸ਼ਣ ਕਾਰਨ ਕਈ ਲੋਕ ਬਿਮਾਰ ਪੈ ਚੁੱਕੇ ਹਨ ਅਤੇ ਜਾਨਵਰਾਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਗੱਲ ਦਾ ਸਖਤ ਨੋਟਿਸ ਲੈਂਦੇ ਹੋਏ ਟੀਮ ਵੱਲੋਂ ਪਹੁੰਚ ਕੇ ਸੈਂਪਲ ਲਏ ਗਏ। ਭਰੋਸਾ ਦਵਾਇਆ ਗਿਆ ਕਿ ਆਉਣ ਵਾਲੇ ਸਮੇ 'ਚ ਜੇਕਰ ਕੋਈ ਵੀ ਦਿੱਕਤ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ 'ਤੇ ਫੌਰੀ ਨੋਟਿਸ ਲਿਆ ਜਾਵੇਗਾ।

ਪ੍ਰਦੂਸ਼ਣ ਕੰਟਰੋਲ ਬੋਰਡ:ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਵਿੱਚ ਬਣੀ ਸ਼ਰਾਬ ਫੈਕਟਰੀ ਦੇ ਵੀ ਪਾਣੀ ਦੇ ਸੈਂਪਲ ਲਏ ਸਨ। ਜਾਣਕਾਰੀ ਅਨੁਸਾਰ ਟੀਮ ਨੇ ਪਿੰਡ ਮਨਸੂਰਵਾਲ ਦੇ 15 ਕਿਲੋਮੀਟਰ ਖੇਤਰ ਵਿੱਚ ਪਾਣੀ ਦੇ ਸੈਂਪਲ ਲਏ ਹਨ। ਹਾਲਾਂਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਮੀਡੀਆ ਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।

ABOUT THE AUTHOR

...view details