ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਦਿਆਲ ਵਿੱਚ ਪੁਲਿਸ ਦੀ ਤਸ਼ਦੱਦ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਇੱਕ ਦਿਹਾੜੀਦਾਰ ਕਲਵੰਤ ਸਿੰਘ ਦਾ ਪੁੱਤਰ ਚੰਡੀਗੜ੍ਹ ਵਿੱਚ ਆਟੋ ਚਲਾਉਂਦਾ ਸੀ। ਕੋਰੋਨਾ ਕਰਫਿਊ ਦੌਰਾਨ ਕੰਮਕਾਰ ਠੱਪ ਹੋਣ ਤੋਂ ਬਾਅਦ ਪੀੜਤ ਦਾ ਪੁੱਤਰ ਘਰ ਪਰਤਿਆ ਤਾਂ ਪਿੰਡ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਤੇ ਪਿੰਡ ਦੀ ਪੰਚਾਇਤ ਨੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ।
ਹੁਸ਼ਿਆਰਪੁਰ ਦੇ ਪਿੰਡ ਦਦਿਆਲ ਵਿੱਚ ਪੁਲਿਸ ਦੀ ਦਹਿਸ਼ਤ ਦਾ ਮਾਮਲਾ ਆਇਆ ਸਾਹਮਣੇ - ਕੋਵਿਡ-19
ਹੁਸ਼ਿਆਰਪੁਰ ਦੇ ਪਿੰਡ ਦਦਿਆਲ ਵਿੱਚ ਪੁਲਿਸ ਵੱਲੋਂ ਇੱਕ ਗਰੀਬ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ। ਇਥੋਂ ਤੱਕ ਕੀ ਉਨ੍ਹਾਂ ਦੇ ਘਰ ਦੇ ਬਾਹਰ ਇਸ਼ਿਤਹਾਰ ਵੀ ਲਗਾ ਦਿੱਤਾ ਗਿਆ। ਪੀੜਤ ਕੁਲਵੰਤ ਸਿੰਘ ਨੇ ਆਰੋਪ ਲਗਾਇਆ ਹੈ ਕਿ ਪਿੰਡ ਦੀ ਸਰਪੰਚ ਨੇ ਆਪਸੀ ਰੰਜਸ਼ ਕਾਰਨ ਉਸ ਨੂੰ ਘਰ ਵਿੱਚ ਵੜ ਕੇ ਕੁੱਟਿਆ ਮਾਰਿਆ। ਦਰਅਸਲ, ਪੀੜਤ ਦੇ ਘਰ ਵਿੱਚ ਆਟੇ ਤੋਂ ਇਲਾਵਾ ਕੁਝ ਵੀ ਖਾਣ ਨੂੰ ਨਹੀਂ ਸੀ, ਜਿਸ ਤੋਂ ਬਾਅਦ ਉਸ ਨੇ ਸਰਪੰਚਣੀ ਦੇ ਪਤੀ ਨੂੰ ਫ਼ੋਨ ਕੀਤਾ ਤਾਂ ਉਸ ਵੱਲੋਂ ਜਵਾਬ ਆਇਆ ਕਿ ਪੁਲਿਸ ਵੱਲੋਂ ਤੁਹਾਨੂੰ ਰਾਸ਼ਣ ਮੁਹੱਈਆ ਕਰਵਾ ਦਿੱਤਾ ਜਾਵੇਗਾ ਪਰ ਪੁਲਿਸ ਕਰਮੀਆਂ ਵੱਲੋਂ ਕੁਲਵੰਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ।
ਇਸ ਦੇ ਹੀ ਉਲਟ ਪਿੰਡ ਦੀ ਚੌਕੀ ਮੁਖੀ ਏਐਸਆਈ ਵਿਜੰਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਏ ਗਏ ਸਾਰੇ ਆਰੋਪ ਗ਼ਲਤ ਹਨ। ਉਨ੍ਹਾਂ ਨੇ ਦੱਸਿਆ ਕਿ ਪੀੜਤ ਵੱਲੋਂ ਆਸ਼ਾ ਵਰਕਰਾਂ ਨਾਲ ਗ਼ਲਤ ਵਿਵਹਾਰ ਕੀਤਾ ਗਿਆ ਸੀ, ਜਿਸ ਕਾਰਨ ਉਸ ਨੂੰ ਧੱਕਾ ਮਾਰਿਆ ਤਾਂ ਉਸ ਦੇ ਸੱਟ ਲੱਗੀ।