ਪੰਜਾਬ

punjab

ETV Bharat / state

ਬੰਬੀਹਾ ਗਰੁੱਪ ਦੇੇ ਮੈਂਬਰ ਦੱਸਕੇ 8 ਲੱਖ ਮੰਗਣ ਵਾਲੇ ਪੁਲਿਸ ਅੜਿੱਕੇ - ਬੰਬੀਹਾ ਗਰੁੱਪ ਦੇੇ ਮੈਂਬਰ

ਹੁਸ਼ਿਆਰਪੁਰ ਪੁਲਿਸ (Hoshiarpur Police) ਨੇ ਹੁਸ਼ਿਆਰਪੁਰ ਦੇ ਹੀ ਇਕ ਨਾਮੀ ਜਵੈਲਰ ਤੋਂ 8 ਲੱਖ ਰੁਪਏ ਦੀ ਫਿਰੌਤੀ (Ransom of Rs 8 lakh) ਮੰਗਣ ਵਾਲੇ ਗਿਰੋਹ ਦੇ 3 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

ਬੰਬੀਹਾ ਗਰੁੱਪ ਦੇੇ ਮੈਂਬਰ ਦੱਸ ਕੇ 8 ਲੱਖ ਮੰਗਣ ਵਾਲੇ ਪੁਲਿਸ ਅੜਿੱਕੇ
ਬੰਬੀਹਾ ਗਰੁੱਪ ਦੇੇ ਮੈਂਬਰ ਦੱਸ ਕੇ 8 ਲੱਖ ਮੰਗਣ ਵਾਲੇ ਪੁਲਿਸ ਅੜਿੱਕੇ

By

Published : Oct 10, 2021, 6:56 PM IST

ਹੁਸ਼ਿਆਰਪੁਰ:ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦਾ ਹੈ। ਜਿੱਥੇ ਹੁਸ਼ਿਆਰਪੁਰ ਪੁਲਿਸ (Hoshiarpur Police) ਨੇ ਹੁਸ਼ਿਆਰਪੁਰ ਦੇ ਹੀ ਇਕ ਨਾਮੀ ਜਵੈਲਰ ਤੋਂ 8 ਲੱਖ ਰੁਪਏ ਦੀ ਫਿਰੌਤੀ (Ransom of Rs 8 lakh) ਮੰਗਣ ਵਾਲੇ ਗਿਰੋਹ ਦੇ 3 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ (Amnit Kondal) ਨੇ ਦੱਸਿਆ ਕਿ ਜੈਨ ਜਿਊਲਰਜ਼ ਦੇ ਮਾਲਕ ਅਨੂਪ ਕੁਮਾਰ ਜੈਨ ਦੇ ਮੋਬਾਈਲ ਨੰਬਰ 'ਤੇ ਇੰਟਰਨੈਸ਼ਨਲ ਨੰਬਰ (International number) ਤੋਂ ਫੋਨ ਕਰਕੇ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗਰੁੱਪ ਦੇੇ ਮੈਂਬਰ ਦੱਸ ਕੇ ਉਨ੍ਹਾਂ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗੀ ਜਾਂ ਰਹੀ ਸੀ।

ਬੰਬੀਹਾ ਗਰੁੱਪ ਦੇੇ ਮੈਂਬਰ ਦੱਸ ਕੇ 8 ਲੱਖ ਮੰਗਣ ਵਾਲੇ ਪੁਲਿਸ ਅੜਿੱਕੇ

ਜਿਸ 'ਤੇ ਪੁਲਿਸ ਵੱਲੋਂ ਉਕਤ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ। ਜਦੋਂ ਹੁਸ਼ਿਆਰਪੁਰ ਪੁਲਿਸ ਨੇ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਨੂਪ ਜੈਨ ਨੂੰ ਇੰਟਰਨੈਸ਼ਨਲ ਨੰਬਰ (International number) ਤੋਂ ਫੋਨ ਕਰਨ ਵਾਲੇ ਇਕ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਗਤਾ ਭਾਈਕਾ (Bhagta Bhaika) ਜ਼ਿਲ੍ਹਾ ਬਠਿੰਡਾ ਨੂੰ ਕਾਬੂ ਕਰ ਲਿਆ।

ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਵਿੱਚ ਸ਼ਾਮਿਲ 2 ਹੋਰ ਨੌਜਵਾਨਾਂ ਸੁਖਵਿੰਦਰ ਸਿੰਘ ਉਰਫ ਗੱਗੀ ਵਾਸੀ ਜ਼ਿਲ੍ਹਾ ਬਠਿੰਡਾ ਅਤੇ ਗਗਨਦੀਪ ਸਿੰਘ ਉਰਫ ਗਗਨ ਵਾਸੀ ਬਠਿੰਡਾ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਪਾਸੋਂ 4 ਮੋਬਾਈਲ ਫੋਨ, ਵੋਆਇਸ ਚੇਂਜਰ ਡਿਵਾਈਜ਼, ਇਕ ਮੋਟਰਸਾਈਕਲ ਬਰਾਮਦ ਕੀਤਾ। ਐਸ.ਐਸ.ਪੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਚੋਂ ਇਕ ਨੌਜਵਾਨ ਸੁਖਵਿੰਦਰਪਾਲ ਸਿੰਘ ਉਰਫ ਗੱਗੀ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਉਕਤ ਦੋਸ਼ੀ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਕੋਟਕਪੂਰੇ ਏਰੀਏ ਵਿੱਚ 2 ਸੁਨਿਆਰਿਆਂ ਨੂੰ ਧਮਕੀ ਭਰੀ ਕਾਲ ਕਰਕੇ ਉਨ੍ਹਾਂ ਪਾਸੋਂ ਡੇਢ ਲੱਖ ਰੁਪਏ ਦੀ ਫਿਰੌਤੀ ਲਈ ਸੀ। ਜਿਸ ਵਿੱਚੋਂ ਪੁਲਿਸ ਨੇ 1 ਲੱਖ 5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵੋਆਇਸ ਚੇਂਜਰ ਦੀ ਮਦਦ ਨਾਲ ਡਰਾਵਨੀਆ ਆਵਾਜ਼ਾ ਕੱਢ ਕੇ ਵਿਅਕਤੀਆਂ ਨੂੰ ਡਰਾਉਂਦੇ ਸਨ ਤੇ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗਰੁੱਪ (Davinder Bambiha Group) ਦੇ ਦੱਸ ਕੇ ਫਿਰੌਤੀ ਮੰਗਦੇ ਸਨ।

ਇਹ ਵੀ ਪੜ੍ਹੋ:- ਬਿਜਲੀ ਸੰਕਟ ਦੀ ਫੈਲਾਈ ਜਾ ਰਹੀ ਅਫਵਾਹ: ਆਰ.ਕੇ ਸਿੰਘ

ABOUT THE AUTHOR

...view details