ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੜਕ ਦੀ ਜਲਦ ਸਾਰ ਨਾਂ ਲਈ ਤਾਂ ਆਉਣ ਵਾਲੇ ਸਮੇਂ ਦੇ ਵਿਚ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾਣਗੇ। ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਮੁੱਖ ਹਾਈਵੇਅ ਸੜਕ ਜਿਹੜੀ ਕਿ ਦੋ ਸਟੇਟਾਂ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਸਦੇ ਨਾਲ ਨਾਲ ਧਾਰਮਿਕ ਸਥਾਨਾਂ ਨੂੰ ਵੀ ਜਾਂਦੀ ਹੈ।
ਇਸ ਸੜਕ ਦੇ ਵਿਚ ਪਏ ਹੋਏ ਟੋਏ ਨੂੰ ਦੇਖ ਕੇ ਇੰਜ ਜਾਪ ਹੁੰਦਾ ਹੈ ਕਿ ਸੜਕ ਚ ਟੋਏ ਨਹੀਂ ਸਗੋਂ ਟੋਇਆਂ ਵਿੱਚ ਸੜਕ ਬਣੀ ਹੋਈ ਹੈ। ਸੜਕ ਦੇ ਵਿਚ ਪਏ ਹੋਏ ਟੋਇਆਂ ਦੇ ਕਾਰਨ ਰਾਹਗੀਰਾਂ ਨੂੰ ਲਗਾਤਾਰ ਪਰੇਸ਼ਾਨੀਆਂ ਆ ਰਹੀ ਹੈ ਤੇ ਹਾਦਸੇ ਵਾਪਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਸ ਦੀ ਸਾਰ ਨਾ ਲਏ ਜਾਣ ਕਰਕੇ ਲੋਕਾਂ ਨੇ ਸੰਗਰਸ਼ ਦੀ ਚਿਤਾਵਨੀ ਦੇ ਦਿੱਤੀ ਹੈ।