ਪੰਜਾਬ

punjab

ETV Bharat / state

ਪੀਣ ਵਾਲੇ ਪਾਣੀ ਲਈ ਤਰਸਦੇ ਹੁਸ਼ਿਆਰਪੁਰ ਦੇ ਲੋਕ

ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਕੰਢੀ ਇਲਾਕੇ ਦੇ ਤਿੰਨ ਪਿੰਡ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਪਿੰਡ ਚਮੂਹੀ, ਤੁੰਗ ਅਤੇ ਚਤਰਪੁਰ ਵਿੱਚ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ।

ਪੀਣ ਵਾਲੇ ਪਾਣੀ ਲਈ ਤਰਸਦੇ ਹੁਸ਼ਿਆਰਪੁਰ ਦੇ ਲੋਕ

By

Published : Oct 13, 2019, 11:32 PM IST

ਹੁਸ਼ਿਆਰਪੁਰ : ਹਲਕਾ ਦਸੂਹਾ ਦੇ ਪਿੰਡ ਚਮੂਹੀ,ਤੁੰਗ ਅਤੇ ਚਤਰਪੁਰ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਹਨਾਂ ਪਿੰਡ ਦੀਆਂ ਪੰਚਾਇਤ ਨੇ ਮਿਲ ਕੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਰਾਹੀਂ ਗੁਹਾਰ ਵੀ ਲਾਈ ਸੀ, ਪਰ 2 ਮਹੀਨੇ ਬੀਤਣ ਤੋਂ ਬਾਅਦ ਵੀ ਕਿਸੇ ਨੇ ਸਾਰ ਨਹੀਂ ਲਈ।

ਵੇਖੋ ਵੀਡੀਓ।

ਪਿੰਡ ਦੇ ਸਰਪੰਚ ਹੇਮਰਾਜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਲਈ ਅਸੀਂ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ, ਪਰ ਹਾਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਹੈ।

ਕਈ-ਕਈ ਦਿਨ ਪਿੰਡ ਵਿੱਚ ਪਾਣੀ ਨਹੀਂ ਆਉਂਦਾ ਅਤੇ ਕਦੇ ਤਾਂ ਮੋਟਰ ਸੜਣ ਤੋਂ ਬਾਅਦ ਵੀ 15-15 ਦਿਨ ਪਾਣੀ ਨਹੀਂ ਆਉਂਦਾ।

ਪਿੰਡ ਚਤਰਪੁਰ ਦੇ ਨਿਵਾਸੀ ਵੀ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਲੜਦੇ ਦਿਖਾਈ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ 15 ਦਿਨ ਆਉਂਦਾ ਹੈ ਅਤੇ ਬਿਲ ਇੱਕ ਮਹੀਨੇ ਦਾ। ਜੇ ਮੋਟਰ ਖ਼ਰਾਬ ਹੋ ਜਾਵੇ ਤਾਂ ਪਿੰਡ ਵਿੱਚ ਪਾਣੀ ਦੀ ਸਪਲਾਈ ਦਾ ਪ੍ਰਸ਼ਾਸ਼ਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖੇ ਦਾ ਵੀ ਕੋਈ ਫ਼ਰਕ ਨਹੀ ਪਿਆ।

ਇਸ ਬਾਰੇ ਜਦੋਂ ਹਲਕੇ ਦੇ ਕਾਂਗਰਸੀ ਵਿਧਾਇਕ ਅਰੁਣ ਡੋਗਰਾ ਨਾਲ ਗੱਲ ਕੀਤੀ ਤਾਂ ਓਹਨਾ ਨੇ ਕਿਹਾ ਕਿ ਇਸ ਬਾਰੇ ਐਕਸੀਅਨ ਤਲਵਾੜਾ ਨੂੰ ਜੋ ਵੀ ਆਦੇਸ਼ ਆਏ ਹਨ ਓਹਨਾ ਦੀ ਕੱਲ੍ਹ ਹੀ ਜਾਂਚ ਕੀਤੀ ਜਾਵੇਗੀ ਅਤੇ ਪਿੰਡ ਦੀ ਸਮੱਸਿਆ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚਾਚੇ ਨੇ ਕੀਤਾ ਭਤੀਜੇ ਤੇ ਹਮਲਾ ਤੇ ਦਿਤੀ ਜਾਨੋ ਮਾਰਨ ਦੀ ਧਮਕੀ

ABOUT THE AUTHOR

...view details