ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਦੇ ਉਹ ਸ਼ਖ਼ਸ ਨਾਲ ਮਿਲਾ ਰਹੇ ਹਾਂ, ਜਿਸ ਨੂੰ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਕਿਸੇ ਸਮੇਂ ਉਹ ਰੋਜ਼ੀ ਰੋਟੀ ਖ਼ੁਦ ਕਮਾ ਸਕਦਾ ਸੀ ਪਰ ਅਚਾਨਕ ਇੱਕ ਦੁਰਘਟਨਾ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਇਲਾਜ ਲਈ ਚੰਡੀਗੜ੍ਹ ਭਰਤੀ ਕਰਾਉਣਾ ਪਿਆ।
ਇੱਕ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰਿਵਾਰ ਵਿੱਚ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਹੈ, ਜਿਸ ਕਾਰਨ ਉਸ ਦੇ ਬੱਚੇ ਹਫ਼ਤੇ ਵਿੱਚ ਪੰਜ ਦਿਨ ਸਕੂਲ ਅਤੇ ਦੋ ਦਿਨ ਦਿਹਾੜੀ ਜਾਂਦੇ ਹਨ ਅਤੇ ਘਰ ਦਾ ਰੋਜ਼ੀ ਰੋਟੀ ਚਲਾਉਂਦੇ ਹਨ।
ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦਾ ਹੈ, ਜਿੱਥੇ ਇੱਕ ਪੰਤਾਲੀ ਸਾਲ ਦਾ ਨੌਜਵਾਨ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਪੋਸਟਰ ਬੈਨਰ ਲਗਾਉਣ ਲਈ ਇੱਕ ਖੰਭੇ 'ਤੇ ਚੜ੍ਹਿਆ ਅਤੇ ਅਚਾਨਕ ਖੰਭੇ ਦੀਆਂ ਬਿਜਲੀ ਤਾਰਾਂ ਦੇ ਨਾਲ ਟਕਰਾਉਣ ਨਾਲ ਉਸ ਨੂੰ ਕਰੰਟ ਪੈ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਕੇ ਉਹ ਜ਼ਮੀਨ 'ਤੇ ਆ ਡਿੱਗਿਆ।
ਕਾਫੀ ਦੇਰ ਤੜਫਣ ਤੋਂ ਬਾਅਦ ਜਦੋਂ ਲੋਕਾਂ ਦੀ ਨਜ਼ਰ ਉਸ 'ਤੇ ਗਈ ਉਸ ਨੂੰ ਚੱਕ ਕੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਲਗਾਤਾਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਉਸ ਦਾ ਇਲਾਜ ਚੰਡੀਗੜ੍ਹ ਵਿੱਚ ਹੀ ਚੱਲ ਰਿਹਾ ਹੈ ਅਤੇ ਘਰ ਦੀ ਰੋਜੀ ਰੋਟੀ ਤੋਂ ਉਹ ਸਾਰੇ ਬਹੁਤ ਤੰਗ ਹਨ।