ਪੰਜਾਬ

punjab

ETV Bharat / state

Hoshiarpur:ਕਿਸਾਨ ਹੱਟ 13-13 ਦੇ ਦੂਜੇ ਸ਼ੌਪਿੰਗ ਮਾਲ ਦਾ ਕੀਤਾ ਉਦਘਾਟਨ - Health

ਹੁਸ਼ਿਆਰਪੁਰ ਵਿਚ ਲੋਕਾਂ ਦੀ ਸਿਹਤ (Health) ਨੂੰ ਮੁੱਖ ਰੱਖਦੇ ਹੋਏ ਅਤੇ ਵੱਧ ਰਹੀ ਮਹਿੰਗਾਈ ਨੂੰ ਵੇਖਦਿਆਂ ਹੋਇਆ ਕਿਸਾਨ ਹੱਟ 13 13 ਦੇ ਦੂਜੇ ਸ਼ੌਪਿੰਗ ਮਾਲ (Shopping mall) ਦਾ ਉਦਘਾਟਨ ਕਿਸਾਨ ਆਗੂ ਅਤੇ ਫਾਊਂਡੇਸ਼ਨ ਦੇ ਚੇਅਰਮੈਨ ਬਲਵਿੰਦਰ ਸਿੰਘ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਪੈਦਾ ਕਰਕੇ ਦੇਣਾ ਹੀ ਸਾਡਾ ਉਦੇਸ਼ ਹੈ।

Hoshiarpur:ਕਿਸਾਨ ਹੱਟ 13-13 ਦੇ ਦੂਜੇ ਸ਼ੌਪਿੰਗ ਮਾਲ ਦਾ ਕੀਤਾ ਉਦਘਾਟਨ
Hoshiarpur:ਕਿਸਾਨ ਹੱਟ 13-13 ਦੇ ਦੂਜੇ ਸ਼ੌਪਿੰਗ ਮਾਲ ਦਾ ਕੀਤਾ ਉਦਘਾਟਨ

By

Published : Jun 30, 2021, 7:02 PM IST

ਹੁਸ਼ਿਆਰਪੁਰ:ਲੋਕਾਂ ਦੀ ਸਿਹਤ (Health) ਨੂੰ ਮੁੱਖ ਰੱਖਦੇ ਹੋਏ ਅਤੇ ਵੱਧ ਰਹੀ ਮਹਿੰਗਾਈ ਨੂੰ ਵੇਖਦਿਆਂ ਹੋਏ ਕਿਸਾਨ ਹੱਟ 13 13 ਦੇ ਦੂਜੇ ਸ਼ੌਪਿੰਗ ਮਾਲ (Shopping mall) ਦਾ ਉਦਘਾਟਨ ਕਿਸਾਨ ਆਗੂ ਅਤੇ ਫਾਊਂਡੇਸ਼ਨ ਦੇ ਚੇਅਰਮੈਨ ਬਲਵਿੰਦਰ ਸਿੰਘ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਹਾਜ਼ਰ ਕੀਰਤਨੀ ਜਥੇ ਵੱਲੋਂ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Hoshiarpur:ਕਿਸਾਨ ਹੱਟ 13-13 ਦੇ ਦੂਜੇ ਸ਼ੌਪਿੰਗ ਮਾਲ ਦਾ ਕੀਤਾ ਉਦਘਾਟਨ

ਫਾਊਂਡੇਸ਼ਨ ਦੇ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਹੱਟ ਖੋਲ੍ਹਣ ਦਾ ਮੁੱਖ ਉਦੇਸ਼ ਅੱਜ ਦੀ ਨੌਜਵਾਨੀ ਜੋ ਕਿ ਵਿਦੇਸ਼ਾਂ ਵੱਲ ਰੁਖ ਕਰਦੀ ਜਾ ਰਹੀ ਹੈ।ਉਨ੍ਹਾਂ ਨੂੰ ਆਪਣੇ ਹੀ ਸ਼ਹਿਰ ਕਸਬੇ ਵਿਚ ਰਹਿ ਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ।

ਕਾਰਪੋਰੇਟ ਘਰਾਣਿਆਂ 'ਤੇ ਤੱਜ਼ ਕਸਦਿਆਂ ਉਨ੍ਹਾਂ ਕਿਹਾ ਵੱਡੇ ਵਪਾਰਿਕ ਅਦਾਰੇ ਸਾਡੇ ਇਨ੍ਹਾਂ ਕਿਸਾਨ ਹੱਟਾਂ ਦੀ ਕਦੇ ਵੀ ਰੀਸ ਨਹੀਂ ਕਰ ਸਕਦੇ ਅਤੇ ਜਲਦ ਹੀ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਕਿਸਾਨ ਹੱਟਾਂ ਖੋਲ੍ਹੀਆਂ ਜਾਣਗੀਆਂ ਤੇ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਦੁਆਈ ਜਾਵੇਗੀ।

ਇਹ ਵੀ ਪੜੋ:Gurdaspur:ਮਨੀਸ਼ਾ ਗੁਲਾਟੀ ਨੇ ਮਹਿਲਾਵਾਂ ਦੀਆਂ ਸੁਣੀਆਂ ਸ਼ਿਕਾਇਤਾਂ

ABOUT THE AUTHOR

...view details