ਹੁਸ਼ਿਆਰਪੁਰ:ਬਲਾਕ ਤਲਵਾੜਾ ਤੋਂ ਨਿਕਲੀ ਕੰਢੀ ਨਹਿਰ (Kandi canal) ਦੀ ਮੁਰੰਮਤ ਦਾ ਕੰਮ ਸ਼ੱਕ ਦੇ ਘੇਰੇ ਵਿਚ ਚੱਲ ਰਿਹਾ ਹੈ।ਨਹਿਰ ਦਾ ਕੰਮ ਲਈ ਭਾਵੇਂ ਟੈਂਡਰ ਦਿੱਤਾ ਗਿਆ ਹੈ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇਖਰੇਖ ਵਿਚ ਮਿੱਟੀ ਨੂੰ ਨਹਿਰ ਵਿਚ ਕੱਢ ਕੇ ਕਾਨੂੰਨ ਮੁਤਾਬਿਕ ਡੰਪ ਕਰਨਾ ਹੁੰਦਾ ਹੈ ਪਰ ਮਹਿਕਮੇ ਦੀ ਮਿਲੀ ਭੁਗਤ ਨਾਲ ਮਿੱਟੀ ਨੂੰ ਭੇਜਿਆ ਜਾ ਰਿਹਾ ਹੈ।ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਅਧਿਕਾਰੀ ਮਿੱਟੀ ਨੂੰ ਵੇਚ ਕੇ ਸਰਕਾਰ (Government) ਨੂੰ ਚੂਨਾ ਲਗਾ ਰਹੇ ਹਨ।
ਪਿੰਡ ਵਾਸੀ ਦਾ ਕਹਿਣਾ ਹੈ ਕਿ ਨਹਿਰ ਵਿਚੋਂ ਕੱਢੇ ਕੇ ਲੋਕਾਂ ਦੇ ਘਰਾਂ ਵਿਚ ਡੰਪ ਕੀਤੀ ਜਾ ਰਹੀ ਹੈ ਭਾਵ ਨਹਿਰੀ ਵਿਭਾਗ ਮਿੱਟੀ ਵੇਚ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਕਿਸੇ ਵੀ ਸੁਣਵਾਈ ਨਹੀਂ ਹੋ ਰਹੀ ਹੈ।ਪਿੰਡ ਵਾਸੀ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਇਸ ਬਾਰੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਨ।