ਹੁਸ਼ਿਆਰਪੁਰ:ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਵਿਚ ਪਹੁੰਚੇ ਸਨ ਜਿੱਥੇ ਉਹਨਾਂ ਦਾ ਕਿਸਾਨਾਂ (Farmers)ਵੱਲੋਂ ਵਿਰੋਧ ਕੀਤਾ ਗਿਆ।ਇਹ ਵਿਰੋਧ ਉਦੋ ਹੋਇਆ ਜਦੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (Som Prakash)ਚੱਬੇਵਾਲ ਤੋਂ ਗੁਜ਼ਰ ਰਹੇ ਸਨ ਉਥੇ ਕਿਸਾਨਾਂ ਨੇ ਮੰਤਰੀ ਦੀ ਗੱਡੀ ਘੇਰ ਲਈ ਅਤੇ ਜਮ ਕੇ ਨਆਰੇਬਾਜ਼ੀ ਕੀਤੀ ਗਈ।
ਇਸ ਬਾਰੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਦਿੱਲੀ ਵਿਚ ਕਿਸਾਨਾਂ ਨੂੰ ਬੈਠਿਆ ਨੂੰ ਸੱਤ ਮਹੀਨੇ ਤੋਂ ਜ਼ਿਆਦਾ ਹੋ ਗਏ ਹਨ ਉਥੇ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸੋਮ ਪ੍ਰਕਾਸ਼ ਚੱਬੇਵਾਲ ਤੋਂ ਲੰਘ ਰਹੇ ਸੀ ਉਸ ਸਮੇਂ ਹਾਈਵੇ ਉਤੇ ਘਿਰਾਉ ਕੀਤਾ।ਕਿਸਾਨ ਆਗੂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਦੇ ਬੀਜੇਪੀ ਦੇ ਆਗੂ ਹਨ ਜੇਕਰ ਉਹ ਕਹਿੰਦੇ ਹਨ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਸਾਡਾ ਬੀਜੇਪੀ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਵੇਗਾ।
ਹੁਸ਼ਿਆਰਪੁਰ ਤੋਂ ਬੀਜੇਪੀ ਆਗੂ ਤਰੁਣ ਅਰੋੜਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਹਰ ਗੱਲ ਸੁਣਨ ਲਈ ਤਿਆਰ ਹੈ ਅਤੇ ਇਹ ਜਿਹੜਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਗੱਡੀ ਉਤੇ ਹਮਲਾ ਹੋਇਆ ਹੈ ਇਸਦੀ ਮੈਂ ਨਿੰਦਾ ਕਰਦਾ ਹਾਂ।