ਪੰਜਾਬ

punjab

By

Published : Dec 26, 2019, 7:05 PM IST

ETV Bharat / state

ਸਮਾਜ ਸੇਵੀ ਸੰਸਥਾ ਵੱਲੋਂ ਸਕੂਲ ਵਿੱਚ ਮੁਫਤ ਆਰੋ ਸਿਸਟਮ ਲਗਾਏ ਗਏ

ਹੁਸ਼ਿਆਰਪੁਰ ਦੀ ਹਕੂਮਤਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਸੋਸਾਈਟੀ ਪਿੰਡਾਂ, ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਆਰੋ ਸਿਸਟਮ ਲਾ ਕੇ ਪੀਣ ਦਾ ਪਾਣੀ ਮੁਹੱਈਆ ਕਰਵਾ ਰਹੀ ਹੈ। ਨਾਲ ਹੀ ਇਹ ਸੰਸਥਾ ਗਰੀਬ ਬੱਚਿਆਂ ਦੀਆਂ ਫੀਸਾਂ ਅਤੇ ਗਰੀਬ ਲੋਕਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ।

ਫ਼ੋਟੋ
ਫ਼ੋਟੋ

ਹੁਸ਼ਿਆਰਪੁਰ: ਪੰਜਾਬ ਵਿੱਚ ਗੰਦਲੇ ਹੋ ਰਹੇ ਪੀਣ ਵਾਲੇ ਪਾਣੀ ਕਾਰਨ ਪੰਜਾਬ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਕਾਫ਼ੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਦੀ ਸਮੱਸਿਆ ਨੂੰ ਸੁਲਝਾ ਕੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਕਰਵਾਉਣ ਲਈ ਹਕੂਮਤਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਸੋਸਾਈਟੀ ਪਿੰਡਾਂ, ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਆਰੋ ਸਿਸਟਮ ਲਾ ਕੇ ਪੀਣ ਦਾ ਪਾਣੀ ਮੁਹੱਈਆ ਕਰਵਾ ਰਹੀ ਹੈ। ਇਸਦੇ ਨਾਲ ਹੀ ਇਹ ਸੰਸਥਾ ਗਰੀਬ ਬੱਚਿਆਂ ਦੀਆਂ ਫ਼ੀਸਾਂ ਅਤੇ ਗਰੀਬ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ।

ਸਥਾਨਕ ਸੰਸਥਾ ਵੱਲੋਂ ਸਕੂਲ ਵਿੱਚ ਮੁਫਤ ਆਰੋ ਲਗਾਏ ਗਏ

ਇਸ ਮੌਕੇ ਸੰਸਥਾ ਦੇ ਜਨਰਲ ਸੈਕਟਰੀ ਮੋਹਣ ਨਾਲ ਨੇ ਦੱਸਿਆ ਕਿ ਹਕੂਮਤ ਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਐਨ.ਆਰ.ਆਈ. ਭਰਾਵਾ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਸੰਸਥਾ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿੱਚ ਆਰੋ ਲਗਾ ਕੇ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੈ।

ਸੰਸਥਾ ਦੇ ਜਨਰਲ ਸੈਕਟਰੀ ਮੋਹਨ ਲਾਲ ਨੇ ਦੱਸਿਆ ਕਿ ਉਹ ਹੁਣ ਤੱਕ ਹੁਸ਼ਿਆਰਪੁਰ ਇਲਾਕੇ ਦੇ 9 ਸਕੂਲਾਂ ਵਿੱਚ ਆਰੋ ਲਗਵਾ ਚੁੱਕੇ ਹਨ। ਨਾਲ ਹੀ ਮਹਿਲਪੁਰ ਏਰੀਏ ਦੇ ਕਈ ਪਿੰਡਾਂ ਨੂੰ ਆਰੋ ਲਗਾ ਕੇ ਹਰ ਘਰ ਨੂੰ 5 ਲੀਟਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦੇ ਹਾਂ। ਗਰੀਬ ਬੱਚਿਆਂ ਨੂੰ ਬੂਟ, ਕੋਟੀਆਂ ਸਵੈਟਰ ਅਤੇ ਕਿਤਾਬਾਂ ਵੀ ਦਿੱਤੀਆਂ ਹਨ। ਇਹ ਸੰਸਥਾ ਦਾਨੀ ਸੱਜਣਾ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚਲਦੀ ਹੈ।

ABOUT THE AUTHOR

...view details